ਮੁੰਬਈ: ਭਾਰਤੀ ਰੇਲਵੇ ਨੇ ਸਵੱਛ ਭਾਰਤ ਅਭਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਰੇਲਵੇ ਆਪਣੇ ਵੱਖ-ਵੱਖ ਕੰਮਾਂ ਦੁਆਰਾ ਸਫਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਇਸ ਲੜੀ 'ਚ ਕੇਂਦਰੀ ਰੇਲਵੇ ਨੇ ਰੇਲਵੇ ਦੇ ਅਹਾਤੇ ਵਿੱਚੋਂ ਬੇਲੋੜੀਆਂ ਚੀਜ਼ਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ ਤੇ ਰੇਲਵੇ ਨੂੰ ਇਸ ਦਾ ਸਿੱਧਾ ਲਾਭ ਹੋ ਰਿਹਾ ਹੈ। ਕੇਂਦਰੀ ਰੇਲਵੇ ਨੇ ਆਪਣੇ ਕਬਾੜ ਨੂੰ ਵੇਚ ਕੇ 310 ਕਰੋੜ ਦੀ ਕਮਾਈ ਕੀਤੀ ਹੈ ਤੇ ਇਹ ਆਪਣੇ ਆਪ 'ਚ ਇੱਕ ਰਿਕਾਰਡ ਹੈ।
ਦਰਅਸਲ, ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਸੰਜੀਵ ਮਿੱਤਲ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਹੈ। ਸਫਾਈ ਤਹਿਤ 'ਮਿਸ਼ਨ ਜ਼ੀਰੋ ਸਕ੍ਰੈਪ' ਦੀ ਇੱਕ ਯੋਜਨਾ ਕੇਂਦਰੀ ਰੇਲਵੇ ਵਿੱਚ ਲਿਆਂਦੀ। ਇਸ ਤਹਿਤ ਕੇਂਦਰੀ ਰੇਲਵੇ ਦੇ ਅਧੀਨ ਬੇਲੋੜੀਆਂ ਚੀਜ਼ਾਂ, ਸਕ੍ਰੈਪਾਂ ਨੂੰ ਵੇਚਿਆ ਜਾਣਾ ਚਾਹੀਦਾ ਹੈ ਤੇ ਉਸ ਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੈਂਟਰਲ ਰੇਲਵੇ ਨੇ ਸਿਰਫ ਕਬਾੜ ਵੇਚ ਕੇ 310 ਕਰੋੜ ਦੀ ਕਮਾਈ ਕੀਤੀ ਹੈ। ਇਸ ਮਿਸ਼ਨ ਤਹਿਤ ਕੇਂਦਰੀ ਰੇਲਵੇ ਦੇ ਹਰ ਵਿਭਾਗ, ਵਰਕਸ਼ਾਪ ਤੇ ਸ਼ੈੱਡ 'ਚ ਲੰਬੇ ਸਮੇਂ ਤੋਂ ਬੇਲੋੜੀਆਂ ਚੀਜ਼ਾਂ ਤੇ ਕੂੜੇ ਵੇਚੇ ਜਾਣੇ ਚਾਹੀਦੇ ਹਨ।
ਕੇਂਦਰੀ ਰੇਲਵੇ ਦੇ ਲੋਕ ਸੰਪਰਕ ਅਫਸਰ ਏਕੇ ਸਿੰਘ ਨੇ ਦੱਸਿਆ ਕਿ ਅਪ੍ਰੈਲ 2019 ਤੋਂ ਫਰਵਰੀ 2020 ਤੱਕ 310 ਕਰੋੜ 49 ਲੱਖ ਰੁਪਏ ਦੀ ਵਿਕਰੀ ਸਕ੍ਰੈਪ ਤੋਂ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸ ਵਿੱਚ 244 ਕਰੋੜ 19 ਲੱਖ ਰੁਪਏ ਦੀ ਕਮਾਈ ਹੋਈ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 27 ਪ੍ਰਤੀਸ਼ਤ ਵਧੇਰੇ ਕਮਾਈ ਕੀਤੀ।
ਏਕੇ ਸਿੰਘ ਨੇ ਦੱਸਿਆ ਕਿ ਕੇਂਦਰੀ ਰੇਲਵੇ ਵੱਲੋਂ ਵੇਚੇ ਗਏ ਸਕ੍ਰੈਪ ਵਿੱਚ ਰੇਲ ਕੋਚਾਂ ਦੇ ਕੁਝ ਹਿੱਸੇ, ਲੋਹੇ ਦੇ ਹਿੱਸੇ, ਟੁੱਟੇ ਪਹੀਏ, ਰੇਲ ਕੋਚ ਆਦਿ ਸ਼ਾਮਲ ਹਨ। ਇੱਕ ਪਾਸੇ, ਰੇਲਵੇ ਨੇ ਬੇਲੋੜਾ ਕਬਾੜ ਵੇਚ ਕੇ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ, ਉਧਰ ਦੂਜੇ ਸਮੇਂ ਰੇਲਵੇ ਵਰਕਸ਼ਾਪਾਂ, ਕਾਰਸ਼ੈਡ ਦੀ ਸਫਾਈ ਕਰਨਾ ਸੌਖਾ ਹੋ ਗਿਆ ਹੈ ਤੇ ਇਹ ਥਾਂਵਾਂ ਵੀ ਉਪਲਬਧ ਹੋ ਗਈਆਂ ਹਨ
ਰੇਲਵੇ ਨੇ ਕਬਾੜ ਵੇਚ ਕੇ ਹੀ ਕਮਾਏ 310 ਕਰੋੜ
ਏਬੀਪੀ ਸਾਂਝਾ
Updated at:
12 Mar 2020 07:46 PM (IST)
ਕੇਂਦਰੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਏਕੇ ਸਿੰਘ ਨੇ ਦੱਸਿਆ ਕਿ ਅਪ੍ਰੈਲ 2019 ਤੋਂ ਫਰਵਰੀ 2020 ਦਰਮਿਆਨ ਵੇਚੇ ਗਏ ਕਬਾੜ ਤੋਂ 310 ਕਰੋੜ 49 ਲੱਖ ਰੁਪਏ ਦੀ ਕਮਾਈ ਹੋਈ ਹੈ। ਪਿਛਲੇ ਸਾਲ ਉਨ੍ਹਾਂ ਨੇ 244 ਕਰੋੜ 19 ਲੱਖ ਦੀ ਕਮਾਈ ਹੋਈ ਸੀ।
- - - - - - - - - Advertisement - - - - - - - - -