ਇੰਡੀਗੋ ਦੀ ਦਿੱਲੀ-ਦੇਹਰਾਦੂਨ ਫਲਾਈਟ ਇੰਜਣ ਵਿੱਚ ਖਰਾਬੀ ਹੋਣ ਕਰਕੇ ਵਾਪਸ ਪਰਤ ਗਈ ਹੈ। ਜਿਸ ਦੀ ਦਿੱਲੀ ਏਅਰਪੋਰਟ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ।
ਇੰਡੀਗੋ ਦੀ ਫਲਾਈਟ ਨੇ ਬੁੱਧਵਾਰ (21 ਜੂਨ) ਨੂੰ ਦਿੱਲੀ ਤੋਂ ਉੱਤਰਾਖੰਡ ਦੇ ਦੇਹਰਾਦੂਨ ਲਈ ਉਡਾਣ ਭਰੀ ਸੀ ਪਰ ਕੁਝ ਸਮੇਂ ਬਾਅਦ ਫਲਾਈਟ ਵਾਪਸ ਆ ਗਈ। ਇੰਡੀਗੋ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਫਲਾਈਟ (ਦਿੱਲੀ ਤੋਂ ਦੇਹਰਾਦੂਨ) ਤਕਨੀਕੀ ਖਰਾਬੀ ਕਾਰਨ ਦਿੱਲੀ ਪਰਤ ਗਈ। ਪਾਇਲਟ ਨੇ ਪ੍ਰਕਿਰਿਆ ਦੇ ਅਨੁਸਾਰ ATC ਨੂੰ ਸੂਚਿਤ ਕੀਤਾ ਅਤੇ ਤਰਜੀਹੀ ਲੈਂਡਿੰਗ ਲਈ ਬੇਨਤੀ ਕੀਤੀ। ਜਹਾਜ਼ ਦਿੱਲੀ ਵਿਚ ਸੁਰੱਖਿਅਤ ਉਤਰ ਗਿਆ। ਜਹਾਜ਼ਾਂ 'ਚ ਖਰਾਬੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਮਹੀਨੇ ਇੰਡੀਗੋ ਦੀ ਇਕ ਹੋਰ ਫਲਾਈਟ ਦੀ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਇਹ ਵੀ ਪੜ੍ਹੋ: ਨਹੀਂ ਰਹੇ ਸਿਲਵੇਸਟਰ ਦਾਕੁਨਹਾ, ਅਟਰਲੀ-ਬਟਰਲੀ ਗਰਲ ਰਾਹੀਂ ਅਮੁਲ ਨੂੰ ਦਿੱਤੀ ਗਈ ਸੀ ਪਛਾਣ
ਇਹ ਘਟਨਾ 10 ਜੂਨ ਨੂੰ ਵਾਪਰੀ, ਜਦੋਂ ਦਿੱਲੀ ਤੋਂ ਚੇਨਈ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਦਾ ਇੰਜਣ ਫੇਲ ਹੋ ਗਿਆ ਅਤੇ ਫਿਰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਡੀਜੀਸੀਏ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਘਟਨਾ ਬਾਰੇ ਇੰਡੀਗੋ ਦੇ ਬੁਲਾਰੇ ਨੇ ਕਿਹਾ ਸੀ ਕਿ ਦਿੱਲੀ ਤੋਂ ਚੇਨਈ ਜਾਣ ਵਾਲੀ ਫਲਾਈਟ 6ਈ 2789 ਤਕਨੀਕੀ ਖਰਾਬੀ ਕਾਰਨ ਦਿੱਲੀ ਪਰਤ ਗਈ। ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ। ਯਾਤਰੀਆਂ ਨੂੰ ਚੇਨਈ ਲੈ ਜਾਣ ਲਈ ਇੱਕ ਬਦਲਵਾਂ ਜਹਾਜ਼ ਉਪਲਬਧ ਕਰਵਾਇਆ ਗਿਆ ਸੀ। ਏਅਰਲਾਈਨਜ਼ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਸੀ।
ਇਸ ਤੋਂ ਇਲਾਵਾ 4 ਜੂਨ ਨੂੰ ਡਿਬਰੂਗੜ੍ਹ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਅਤੇ ਭਾਜਪਾ ਦੇ ਦੋ ਵਿਧਾਇਕ ਵੀ ਸਵਾਰ ਸਨ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ, ਬੈਂਗਲੁਰੂ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ ਨੇ ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰਜੀਆਈਏ) 'ਤੇ ਐਮਰਜੈਂਸੀ ਲੈਂਡਿੰਗ ਕੀਤੀ ਸੀ।
ਇਹ ਵੀ ਪੜ੍ਹੋ: WFI Elections 2023: WFI ਦੀਆਂ ਚੋਣ ਦੀਆਂ ਤਰੀਕਾਂ 'ਚ ਹੋਇਆ ਬਦਲਾਅ, ਹੁਣ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ