Indigo Flight: ਭਾਰਤੀ ਟਰੇਨਾਂ ਦੇ ਜਨਰਲ ਕੋਚਾਂ 'ਚ ਯਾਤਰੀਆਂ ਦੀ ਭੀੜ ਹੋਣ ਦੀਆਂ ਕਹਾਣੀਆਂ ਆਮ ਹਨ। ਹਾਲਾਂਕਿ, ਅਜਿਹੀ ਸਥਿਤੀ ਫਲਾਈਟਾਂ ਵਿੱਚ ਕਦੇ ਨਹੀਂ ਦੇਖਣ ਨੂੰ ਮਿਲਦੀ ਹੈ। ਜੇ ਤੁਹਾਨੂੰ ਦੱਸਿਆ ਜਾਵੇ ਕਿ ਇਕ ਫਲਾਈਟ 'ਚ ਅਜਿਹਾ ਹੀ ਕੁਝ ਹੋਇਆ ਹੈ ਅਤੇ ਉਹ ਵੀ ਭਾਰਤ 'ਚ, ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ। ਦਰਅਸਲ ਇੰਡੀਗੋ ਦੀ ਇੱਕ ਫਲਾਈਟ 'ਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।


ਅਜਿਹਾ ਹੀ ਨਜ਼ਾਰਾ ਮੰਗਲਵਾਰ (21 ਮਈ) ਨੂੰ ਮੁੰਬਈ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਦੇਖਣ ਨੂੰ ਮਿਲਿਆ। ਇੰਡੀਗੋ ਦੀ ਇਸ ਫਲਾਈਟ ਦੀ ਓਵਰ ਬੁੱਕ ਹੋਣ ਕਾਰਨ ਕਈ ਯਾਤਰੀ ਫਲਾਈਟ ਦੇ ਪਿਛਲੇ ਪਾਸੇ ਖੜ੍ਹੇ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਫਲਾਈਟ ਨੇ ਵੀ ਸਹੀ ਤਰੀਕੇ ਨਾਲ ਉਡਾਨ ਭਰੀ ਸੀ। ਹਾਲਾਂਕਿ ਬਾਅਦ 'ਚ ਫਲਾਈਟ ਨੂੰ ਵਾਪਸ ਏਅਰਪੋਰਟ 'ਤੇ ਉਤਾਰ ਦਿੱਤਾ ਗਿਆ।


ਜਿਵੇਂ ਹੀ ਚਾਲਕ ਦਲ ਨੇ ਯਾਤਰੀ ਨੂੰ ਖੜ੍ਹਾ ਦੇਖਿਆ ਤਾਂ ਉਨ੍ਹਾਂ ਨੇ ਪਾਇਲਟ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਫਲਾਈਟ ਨੂੰ ਟਰਮੀਨਲ 'ਤੇ ਵਾਪਸ ਲਿਆਂਦਾ ਗਿਆ। ਹਾਲਾਂਕਿ ਇਸ ਸਬੰਧੀ ਏਅਰਲਾਈਨਜ਼ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਮਤੌਰ 'ਤੇ ਏਅਰਲਾਈਨਜ਼ ਖਾਲੀ ਜਾਣ ਤੋਂ ਬਚਣ ਲਈ ਉਡਾਣਾਂ ਨੂੰ ਓਵਰਬੁੱਕ ਕਰ ਦਿੰਦੀਆਂ ਹਨ।


ਫਲਾਈਟ ਨੂੰ ਟਰਮੀਨਲ 'ਤੇ ਵਾਪਸ ਲਿਆਂਦਾ ਗਿਆ


ਇੱਕ ਯਾਤਰੀ ਨੇ ਦੱਸਿਆ ਕਿ ਫਲਾਈਟ ਦੇ ਟਰਮੀਨਲ 'ਤੇ ਵਾਪਸ ਆਉਣ ਤੋਂ ਬਾਅਦ ਵਿਅਕਤੀ ਨੂੰ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਵੱਲੋਂ ਹਰ ਕਿਸੇ ਦੇ ਕੈਬਿਨ ਦੇ ਸਮਾਨ ਦੀ ਜਾਂਚ ਕੀਤੀ ਗਈ ਅਤੇ ਫਲਾਈਟ ਦੇ ਟੇਕਆਫ ਵਿੱਚ ਕਰੀਬ ਇੱਕ ਘੰਟੇ ਦੀ ਦੇਰੀ ਹੋਈ।


ਡੀਜੀਸੀਐਮ ਦੁਆਰਾ 2016 ਵਿੱਚ ਜਾਰੀ ਨਿਯਮਾਂ ਦੇ ਅਨੁਸਾਰ, ਜੇਕਰ ਏਅਰਲਾਈਨ ਉਡਾਣ ਭਰਨ ਦੇ ਇੱਕ ਘੰਟੇ ਦੇ ਅੰਦਰ ਯਾਤਰੀ ਨੂੰ ਇੱਕ ਹੋਰ ਉਡਾਣ ਪ੍ਰਦਾਨ ਕਰਦੀ ਹੈ, ਤਾਂ ਉਸਨੂੰ ਯਾਤਰੀ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਪੈਂਦਾ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।