Indigo Flight : ਖ਼ਰਾਬ ਮੌਸਮ ਕਾਰਨ ਇੰਡੀਗੋ ਦੀ ਇੱਕ ਫਲਾਈਟ ਨੂੰ ਕੁਝ ਸਮੇਂ ਲਈ ਪਾਕਿਸਤਾਨੀ ਹਵਾਈ ਖੇਤਰ ਵਿੱਚ ਜਾਣਾ ਪਿਆ, ਇਹ ਜਾਣਕਾਰੀ ਏਅਰਲਾਈਨ ਕੰਪਨੀ ਨੇ ਦਿੱਤੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਇੰਡੀਗੋ ਦੀ ਫਲਾਈਟ 6e-2124 ਕੁਝ ਦੇਰ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਹੋ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਕੰਪਨੀ ਮੁਤਾਬਕ ਇਹ ਫਲਾਈਟ ਜੰਮੂ ਜਾ ਰਹੀ ਸੀ, ਜਦੋਂ ਖਰਾਬ ਮੌਸਮ ਕਾਰਨ ਇਸ ਨੂੰ ਆਪਣਾ ਰੂਟ ਬਦਲਣਾ ਪਿਆ।

 

ਪਾਇਲਟ ਨੇ ਦਿੱਤੀ ਜਾਣਕਾਰੀ 

 

ਫਲਾਈਟ ਦੇ ਪਾਇਲਟ ਮੁਤਾਬਕ ਮੌਸਮ ਇੰਨਾ ਖਰਾਬ ਹੋ ਗਿਆ ਸੀ ਕਿ ਉਸ ਨੂੰ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ 'ਚ ਦਾਖਲ ਹੋਣ ਲਈ ਮਜ਼ਬੂਰ ਹੋਣਾ ਪਿਆ, ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਵਾਪਸ ਭਾਰਤੀ ਹਵਾਈ ਖੇਤਰ 'ਚ ਆ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਡੀਗੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਨੇ ਇਸ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਸੀ।


 

 ਅੰਮ੍ਰਿਤਸਰ 'ਚ ਲੈਂਡ ਹੋਈ ਫਲਾਈਟ 


ਪਾਇਲਟ ਨੇ ਖਰਾਬ ਮੌਸਮ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਸ ਨੂੰ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖਲ ਹੋਣਾ ਪਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਜਾਜ਼ਤ ਦਿੱਤੀ। ਅਧਿਕਾਰੀ ਨੇ ਕਿਹਾ ਕਿ ਪੂਰੇ ਮੋੜ ਦਾ ਲਾਹੌਰ ਅਤੇ ਜੰਮੂ ਏਟੀਸੀਜ਼ ਦੁਆਰਾ ਚੰਗੀ ਤਰ੍ਹਾਂ ਤਾਲਮੇਲ ਕੀਤਾ ਗਿਆ ਸੀ। ਆਖ਼ਰਕਾਰ ਫਲਾਈਟ ਨੂੰ ਅੰਮ੍ਰਿਤਸਰ ਵੱਲ ਮੋੜ ਦਿੱਤਾ ਗਿਆ। ਜਿਸ ਤੋਂ ਬਾਅਦ ਹਵਾਈ ਅੱਡੇ 'ਤੇ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

 

ਪਹਿਲਾਂ ਵੀ ਵਾਪਰੀ ਸੀ ਅਜਿਹੀ ਘਟਨਾ 


ਅਜਿਹੀ ਹੀ ਘਟਨਾ ਕਰੀਬ ਇੱਕ ਮਹੀਨਾ ਪਹਿਲਾਂ ਵੀ ਦੇਖਣ ਨੂੰ ਮਿਲੀ ਸੀ, ਜਦੋਂ ਇੰਡੀਗੋ ਦੀ ਇੱਕ ਫਲਾਈਟ ਖ਼ਰਾਬ ਮੌਸਮ ਕਾਰਨ ਪਾਕਿਸਤਾਨੀ ਹਵਾਈ ਖੇਤਰ ਵਿੱਚ ਗਈ ਸੀ। ਇਹ ਫਲਾਈਟ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਸੀ। ਇੰਡੀਗੋ ਦੀ ਫਲਾਈਟ 6E-645 ਨੇ ਅਟਾਰੀ ਤੋਂ ਪਾਕਿਸਤਾਨ ਵੱਲ ਜਾਣਾ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਏਟੀਸੀ ਨੂੰ ਸੰਪਰਕ ਕਰਕੇ ਸੂਚਿਤ ਕੀਤਾ ਗਿਆ। ਅੰਤ ਵਿੱਚ ਫਲਾਈਟ ਅਹਿਮਦਾਬਾਦ ਵਿੱਚ ਲੈਂਡ ਹੋਈ।

 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।