ਨਵੀਂ ਦਿੱਲੀਬੁੱਧਵਾਰ ਦੇਰ ਰਾਤ ਨੂੰ ਮੁਬੰਈ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਜਹਾਜ਼ ਦਾ ਇੱਕ ਇੰਜਣ ਰਾਬ ਹੋਣ ਤੋਂ ਬਾਅਦ ਮੁੰਬਈ ਵਾਪਸ ਲੈਂਡ ਕਰਵਾਇਆ ਗਿਆ। ਜਹਾਜ਼ ਏ320 ਨੀਓ ਦਾ ਪੀਡਬਲਯੂ ਇੰਜਣ ਉਡਾਣ ਦੇ ਅੱਧ 'ਚ ਹੀ ਬੰਦ ਹੋ ਗਿਆ। ਇੰਡੀਗੋ ਦੇ ਜਹਾਜ਼ 6E-5384 ਨੂੰ ਉਡਾਣ ਦੇ ਇੱਕ ਘੰਟੇ ਦੇ ਅੰਦਰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਹੀ ਯਾਤਰੀਆਂ ਨੇ ਸੁਖ ਦਾ ਸਾਹ ਆਇਆ

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਸਾਲਾਂ 'ਚ ਇੰਡੀਗੋ ਨੀਓ ਪੀਡਬਲਯੂ ਇੰਜਣ ਦੀ ਰਾਬੀ ਦਾ ਇਹ 22 ਵਾਂ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕੁਝ ਸਮੇਂ ਤੋਂ ਇੰਡਿਗੋ ਏ320 ਨੀਓ ਜਹਾਜ਼ ਦੇ ਪੀਡਬਲਯੂ ਇੰਜਨ ਦੇ ਰਾਬ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪੀਡਬਲਯੂਇੰਡੀਗੋ ਅਤੇ ਗੋ ਏਅਰ ਏਅਰਲਾਇੰਸ ਦਾ ਕਾਰੋਬਾਰੀ ਭਾਈਵਾਲ ਹੈ।

ਪਿਛਲੇ ਸਾਲਡਾਇਰੈਕਟਰ ਜਨਰਲ ਆ ਸਿਵਲ ਏਵੀਏਸ਼ਨ (ਡੀਜੀਸੀਏਨੇ ਪੀਡਬਲਯੂ ਨੂੰ ਗੋ ਏਅਰ ਅਤੇ ਇੰਡੀਗੋ ਦੇ ਸਾਰੇ ਏ320 ਨੀਓ ਜਹਾਜ਼ਾਂ ਦੇ ਰਾਬ ਹੋਏ ਇੰਜਣਾਂ ਨੂੰ ਬਦਲਣ ਦੇ ਹੁਕਸ ਦਿੱਤੇ ਸੀ ਡੀਜੀਸੀਏ ਨੇ ਕਿਹਾ ਸੀ ਕਿ ਗੋ ਏਅਰ ਦੇ ਸਾਰੇ ਜਹਾਜ਼ਾਂ ਦੇ ਇੰਜਣਾਂ ਦਾ ਟੈਸਟ ਕੀਤਾ ਜਾਵੇਗਾ।

ਡੀਜੀਸੀਏ ਨੇ ਫੈਸਲਾ ਕੀਤਾ ਸੀ ਕਿ ਇੰਡੀਗੋ ਅਤੇ ਗੋ ਏਅਰ ਦੇ ਏਅਰਬੱਸ ਏ 320/321 ਨੀਓ ਜਹਾਜ਼ਾਂ ਨੂੰ ਸਿਰਫ ਤਾਂ ਹੀ ਉੱਡਣ ਦੀ ਇਜਾਜ਼ਤ ਦਿੱਤੀ ਜਾਏਗੀ ਜੇ ਘੱਟੋ ਘੱਟ ਇੱਕ ਇੰਜਨ ਮੋਡੀਫਾਈ ਕੀਤਾ ਗਿਆ ਹੋਵੇ। ਇੰਡੀਗੋ ਨੂੰ 137 ਅਨਮੋਡੀਫਾਈਡ ਇੰਜਣਾਂ ਨੂੰ ਬਦਲਣ ਲਈ ਕਿਹਾ ਗਿਆ ਸੀ ਡੀਜੀਸੀਏ ਨੇ ਇੰਜਨ ਬਦਲਣ ਦੀ ਆਖਰੀ ਤਾਰੀਖ 31 ਮਈ ਤੱਕ ਵਧਾ ਦਿੱਤੀ ਹੈ।