Mehengai Pe Halla Bol Rally: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਅਗਸਤ ਨੂੰ ਕਾਂਗਰਸ ਦੇ ਪ੍ਰਦਰਸ਼ਨ ਨੂੰ ‘ਕਾਲਾ ਜਾਦੂ’ ਦੱਸਣ ਤੋਂ ਬਾਅਦ ਕਾਂਗਰਸ ਮਹਿੰਗਾਈ ਦੇ ਮੁੱਦੇ ‘ਤੇ ਇੱਕ ਹੋਰ ਵੱਡੀ ਰੈਲੀ ਕਰਨ ਜਾ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮਹਿੰਗਾਈ ਵਿਰੁੱਧ ਵੱਡੀ ਰੈਲੀ ਕਰਨ ਦਾ ਐਲਾਨ ਕਰਦਿਆਂ ਇਹ ਵੀ ਦੱਸਿਆ ਹੈ ਕਿ 17 ਤੋਂ 23 ਅਗਸਤ ਤੱਕ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਮੰਡੀਆਂ, ਪ੍ਰਚੂਨ ਬਾਜ਼ਾਰਾਂ ਤੇ ਹੋਰ ਥਾਵਾਂ 'ਤੇ 'ਮਹਿੰਗਾਈ ਚੌਪਾਲ' ਦਾ ਆਯੋਜਨ ਕੀਤਾ ਜਾਵੇਗਾ।






ਜੈਰਾਮ ਰਮੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਅਗਸਤ 2022 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਵਿੱਢਿਆ ਅੰਦੋਲਨ, ਆਮ ਜਨਤਾ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਰੂਪਮਾਨ ਕਰਦਾ ਹੈ। ਇਸ ਅੰਦੋਲਨ ਨੂੰ 'ਕਾਲਾ ਜਾਦੂ' ਕਹਿ ਕੇ ਭੰਡਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਾਸ਼ਾਜਨਕ ਕੋਸ਼ਿਸ਼ ਭਾਜਪਾ ਸਰਕਾਰ ਦੀ ਬੇਤਹਾਸ਼ਾ ਵਧ ਰਹੀਆਂ ਕੀਮਤਾਂ ਤੇ ਬੇਰੁਜ਼ਗਾਰੀ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਕਾਰਨ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ।"


CM ਭਗਵੰਤ ਦੀਆਂ ਹਵਾਈ ਗੇੜੀਆਂ ਦਾ ਵੇਰਵਾ ਨਾ ਦੇ ਕੇ ਕਸੂਤੀ ਘਿਰੀ 'ਆਪ' ਸਰਕਾਰ, ਹੈਲੀਕਾਪਟਰ, "ਪ੍ਰਾਈਵੇਟ ਜੈੱਟ, ਤੇਲ, ਰਿਪੇਅਰ ਦਾ ਖਰਚ ਦੱਸਣ ਨਾਲ ਸੁਰੱਖਿਆ ਕਿਵੇਂ ਖਤਰੇ 'ਚ?", ਪਰਗਟ ਸਿੰਘ ਨੇ ਚੁੱਕਿਆ ਵੱਡਾ ਸਵਾਲ


ਰਮੇਸ਼ ਨੇ ਅੱਗੇ ਕਿਹਾ, "ਕਾਂਗਰਸ ਪਾਰਟੀ ਇਸ ਲੜਾਈ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਵਿਰੁੱਧ ਲੜੀਵਾਰ ਪ੍ਰਦਰਸ਼ਨਾਂ ਦੇ ਰੂਪ ਵਿੱਚ ਅੱਗੇ ਵਧਾਏਗੀ। ਇਸ ਦੇ ਨਾਲ ਹੀ ਆਪਸੀ ਵਿਚਾਰ-ਵਟਾਂਦਰੇ ਲਈ ਹੋਰ ਥਾਵਾਂ 'ਤੇ 'ਮਹਿੰਗਾਈ ਚੌਪਾਲ' ਦਾ ਆਯੋਜਨ ਕਰੇਗੀ, ਜਿਸ ਦੀ ਸਮਾਪਤੀ ਹੋਵੇਗੀ। 28 ਅਗਸਤ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ 'ਮਹਿੰਗਾਈ ਪ੍ਰਤੀ ਹੱਲਾ ਬੋਲ' ਰੈਲੀ ਕੀਤੀ ਜਾਵੇਗੀ। ਇਸ ਰੈਲੀ ਨੂੰ ਸੀਨੀਅਰ ਕਾਂਗਰਸੀ ਆਗੂ ਸੰਬੋਧਨ ਕਰਨਗੇ।