ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਆਈਟੀ ਕੰਪਨੀਆਂ ਵਿੱਚੋਂ ਇੱਕ ਇਨਫੋਸਿਸ ਆਪਣੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਈ ਹੈ। ਕੰਪਨੀ ਆਪਣੇ ਮੁਲਜ਼ਮਾਂ ਨੂੰ ਤਨਖ਼ਾਹ ਦੁਗਣੀ ਕਰਨ ਦਾ ਮੌਕਾ ਦੇ ਰਹੀ ਹੈ। ਕੰਪਨੀ ਚਾਹੁੰਦੀ ਹੈ ਕਿ ਮੁਲਾਜ਼ਮ ਆਪਣੀ ਕਾਬਲੀਅਤ ਵਧਾਉਣ ਤਾਂ ਜੋ ਉਨ੍ਹਾਂ ਦੀ ਤਨਖ਼ਾਹ ਵਿੱਚ ਵਾਧਾ ਕੀਤਾ ਜਾ ਸਕੇ।

ਕੰਪਨੀ ਚਾਹੁੰਦੀ ਹੈ ਕਿ ਮੁਲਾਜ਼ਮ ਉਨ੍ਹਾਂ ਨੂੰ ਛੱਡ ਕੇ ਨਾ ਜਾਣ ਬਲਕਿ ਇਸ ਕੋਰਸ ਦੇ ਜ਼ਰੀਏ ਆਪਣੇ ਹੁਨਰ ਨੂੰ ਨਿਖ਼ਾਰਨ। ਸਫ਼ਲਤਾਪੂਰਵਕ ਕੋਰਸ ਪੂਰਾ ਹੋਣ ’ਤੇ ਕੰਪਨੀ ਅਜਿਹੇ ਮੁਲਾਜ਼ਮਾਂ ਦੀ ਤਨਖ਼ਾਹ ਦੂਣੀ ਕਰ ਦਏਗੀ। ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਇਹ ਸਕੀਮ ਉਨ੍ਹਾਂ ਮੁਲਾਜ਼ਮਾਂ ਲਈ ਲਾਂਚ ਕਰ ਰਹੀ ਹੈ, ਜੋ ਨੌਕਰੀ ਛੱਡ ਕੇ ਹੋਰ ਕੰਪਨੀਆਂ ਵਿੱਚ ਚਲੇ ਗਏ ਹਨ ਜਾਂ ਪੜ੍ਹਾਈ ਕਰਨ ਲੱਗ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਕੰਪਨੀ ਬ੍ਰਿਜ ਟੂ ਕੰਸਲਟਿੰਗ, ਬ੍ਰਿਜ ਟੂ ਪਾਵਰ ਪ੍ਰੋਗਰਾਮਿੰਗ, ਬ੍ਰਿਜ ਟੂ ਡੀਜ਼ਾਈਨ ਤੇ ਬ੍ਰਿਜ ਟੂ ਟੈਕ ਆਰਕੀਟੈਕਚਰ ਵਰਗੇ ਕਈ ਪ੍ਰੋਗਰਾਮ ਸ਼ਾਮਲ ਹਨ। ਇਸ ਦੇ ਇਲਾਵਾ ਦੇਸ਼ ਵਿੱਚ ਕਈ ਆਈ ਕੰਪਨੀਆਂ ਆਪਣੇ ਮੁਲਾਜ਼ਮਾਂ ਦੇ ਹੁਨਰ ਨੂੰ ਵਧਾਉਣ ਲਈ ਇਸ ਤਰ੍ਹਾਂ ਦੇ ਕੋਰਸਾਂ ਦੀ ਸ਼ੁਰੂਆਤ ਕਰ ਰਹੀਆਂ ਹਨ।

ਹਾਲ ਹੀ ਵਿਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਆਸਟ੍ਰੇਲੀਆ ਵਿੱਚ 2020 ਤਕ 1200 ਲੋਕਾਂ ਨੂੰ ਰੁਜ਼ਗਾਰ ਦਏਗੀ। ਇਸ ਦੇ ਨਾਲ ਹੀ ਕੰਪਨੀ ਵੱਲੋਂ ਤਿੰਨ ਇਨੋਵੇਸ਼ਨ ਕੇਂਦਰ ਵੀ ਖੋਲ੍ਹੇ ਜਾਣਗੇ। ਬਿਆਨ ਮੁਤਾਬਕ 122 ਨੌਕਰੀਆਂ ਵਿੱਚੋਂ 40 ਫੀਸਦੀ ਨੌਕਰੀਆਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਤੋਂ ਕੰਪਿਊਟਰ ਸਾਇੰਸ ਤੇ ਡਿਜ਼ਾਈਨ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ।