UP news: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ 20 ਸਾਲਾ ਇੰਜਨੀਅਰਿੰਗ ਦੇ ਵਿਦਿਆਰਥੀ ਲਾਰੇਬ ਹਾਸ਼ਮੀ ਨੇ ਟਿਕਟ ਦੇ ਕਿਰਾਏ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸ਼ੁੱਕਰਵਾਰ ਨੂੰ ਬੱਸ ਕੰਡਕਟਰ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਧੌਣ ਵੱਢ ਦਿੱਤੀ। ਪੁਲਿਸ ਨੇ ਕਿਹਾ ਕਿ ਦੋਸ਼ੀ ਨੇ ਇੱਕ ਕਥਿਤ ਵੀਡੀਓ ਵਿੱਚ ਆਪਣਾ ਜੁਰਮ ਕਬੂਲ ਕੀਤਾ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਕਿ ਬੱਸ ਕੰਡਕਟਰ ਨੇ 'ਪੈਗੰਬਰ ਮੁਹੰਮਦ ਅਤੇ ਇਸਲਾਮ ਦਾ ਅਪਮਾਨ' ਕੀਤਾ ਸੀ।


ਹਮਲੇ ਤੋਂ ਬਾਅਦ ਦੋਸ਼ੀ ਲਾਰੇਬ ਹਾਸ਼ਮੀ ਨੇ ਇਕ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ, ਜਿਸ 'ਚ ਉਹ ਦੱਸ ਰਿਹਾ ਹੈ ਕਿ ਉਸ ਨੇ ਬੱਸ ਕੰਡਕਟਰ 'ਤੇ ਹਮਲਾ ਕਿਉਂ ਕੀਤਾ। ਮੁਲਜ਼ਮ ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ ਪਰ ਲੱਤ ਵਿੱਚ ਗੋਲੀ ਲੱਗਣ ਕਾਰਨ ਮੁਕਾਬਲੇ ਵਿੱਚ ਫੜਿਆ ਗਿਆ।


ਪ੍ਰਯਾਗਰਾਜ ਪੁਲਿਸ (ਯੂਪੀ ਪੁਲਿਸ) ਦੇ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਅਤੇ ਦੋਸ਼ੀ ਦੀ ਪਛਾਣ ਲਾਰੇਬ ਹਾਸ਼ਮੀ (20) ਵਜੋਂ ਹੋਈ ਹੈ। ਟਿਕਟ ਦੀ ਕੀਮਤ ਨੂੰ ਲੈ ਕੇ ਬੱਸ ਕੰਡਕਟਰ ਹਰੀਕੇਸ਼ ਵਿਸ਼ਵਕਰਮਾ (24) ਨਾਲ ਝਗੜੇ ਤੋਂ ਬਾਅਦ ਉਸ ਨੇ ਕੰਡਕਟਰ ‘ਤੇ ਹਮਲਾ ਕਰ ਦਿੱਤਾ।


ਹਾਸ਼ਮੀ ਇੰਜੀਨੀਅਰਿੰਗ ਦਾ ਪਹਿਲੇ ਸਾਲ ਦਾ ਵਿਦਿਆਰਥੀ ਹੈ। ਉਸ ਨੇ ਵਿਸ਼ਵਕਰਮਾ 'ਤੇ ਹਮਲਾ ਕਰ ਦਿੱਤਾ। ਜਿਸ ਕਰਕੇ ਉਸ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਹਾਸ਼ਮੀ ਨੇ ਬੱਸ ਤੋਂ ਛਾਲ ਮਾਰ ਦਿੱਤੀ ਅਤੇ ਲੁਕਣ ਲਈ ਕਾਲਜ ਕੈਂਪਸ ਵਿੱਚ ਦਾਖਲ ਹੋ ਗਿਆ। ਹਾਸ਼ਮੀ ਨੇ ਕਥਿਤ ਤੌਰ 'ਤੇ ਕਾਲਜ ਦੇ ਅੰਦਰ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਸੀ।


ਇਹ ਵੀ ਪੜ੍ਹੋ: Indian Medicines : ਭਾਰਤ ਨੇ ਤਿਆਰ ਕੀਤੀਆਂ ਇਨ੍ਹਾਂ ਦੁਰਲੱਭ ਬਿਮਾਰੀਆਂ ਲਈ ਸਸਤੀਆਂ ਦਵਾਈਆਂ, ਕਰੋੜਾਂ ਦੀਆਂ ਦਵਾਈਆਂ ਦੇ ਘਟੇ 100 ਗੁਣਾ ਰੇਟ


ਕਥਿਤ ਵੀਡੀਓ ਵਿੱਚ, ਹਾਸ਼ਮੀ ਅਪਰਾਧ ਨੂੰ ਕਬੂਲ ਕਰਦਿਆਂ ਹੋਇਆਂ ਅਤੇ ਬੱਸ ਕੰਡਕਟਰ 'ਤੇ ਈਸ਼ਨਿੰਦਾ ‘ਚ ਸ਼ਾਮਲ ਹੋਣ ਅਤੇ 'ਪੈਗੰਬਰ ਮੁਹੰਮਦ ਦਾ ਅਪਮਾਨ' ਕਰਨ ਦਾ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਿਹਾ ਹੈ।


ਵੀਡੀਓ 'ਚ ਦੋਸ਼ੀ ਹਾਸ਼ਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿਤਿਆਨਾਥ ਦਾ ਨਾਂ ਵੀ ਲੈਂਦੇ ਸੁਣਿਆ ਜਾ ਰਿਹਾ ਹੈ। ਬੱਸ ਦੇ ਅੰਦਰੋਂ ਲਈ ਗਈ ਇੱਕ ਹੋਰ ਵੀਡੀਓ ਵਿੱਚ, ਹਾਸ਼ਮੀ ਹੱਥ ਵਿੱਚ ਚਾਪੜ ਲੈ ਕੇ ਬਾਹਰ ਭੱਜਦਾ ਨਜ਼ਰ ਆ ਰਿਹਾ ਹੈ। ਬਾਅਦ 'ਚ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਬੱਸ ਡਰਾਈਵਰ ਮੰਗਲਾ ਯਾਦਵ ਨੇ ਕਿਹਾ ਕਿ 'ਅਚਾਨਕ ਬੱਸ ਦੇ ਅੰਦਰ ਹਮਲਾ ਹੋਇਆ। ਮੈਂ ਇੱਕ ਆਵਾਜ਼ ਸੁਣੀ ਅਤੇ ਫਿਰ ਬੱਸ ਰੋਕ ਦਿੱਤੀ।


ਯਾਦਵ ਨੇ ਦੱਸਿਆ ਕਿ ਉਹ ਵਿਸ਼ਵਕਰਮਾ ਨੂੰ ਇਲਾਜ ਲਈ ਹਸਪਤਾਲ ਲੈ ਗਏ। ਇਸ ਘਟਨਾ ਤੋਂ ਬਾਅਦ ਪ੍ਰਯਾਗਰਾਜ ਪੁਲਿਸ ਨੇ ਹਾਸ਼ਮੀ ਨੂੰ ਕਾਲਜ ਦੇ ਅੰਦਰੋਂ ਫੜ ਲਿਆ ਹੈ, ਜਿੱਥੇ ਉਹ ਲੁਕਿਆ ਹੋਇਆ ਸੀ। ਬਾਅਦ ਵਿਚ ਜਦੋਂ ਪੁਲਿਸ ਟੀਮ ਉਸ ਨੂੰ ਅਪਰਾਧ ਵਿਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਲੈ ਗਈ ਤਾਂ ਉਸ ਨੇ ਕਥਿਤ ਤੌਰ 'ਤੇ ਪੁਲਿਸ 'ਤੇ ਗੋਲੀ ਚਲਾ ਦਿੱਤੀ।


ਇਹ ਵੀ ਪੜ੍ਹੋ: Rajasthan Election: EVM 'ਚ ਬੰਦ ਹੋਇਆ ਰਾਜਸਥਾਨ ਦਾ ਫੈਸਲਾ, ਸ਼ਾਮ 5 ਵਜੇ ਤੱਕ 68.24 ਫੀਸਦੀ ਵੋਟਿੰਗ