ਨਵੀਂ ਦਿੱਲੀ: ਦਿੱਲੀ (Delhi) ਦੇ ਤੁਗਲਕ ਰੋਡ ਇਲਾਕੇ ਦੇ ਲੋਧੀ ਅਸਟੇਟ (Lodhi Estate) ਵਿੱਚ ਸਰਕਾਰੀ ਕੋਠੀ ਨੰਬਰ 61 ਵਿੱਚ ਗੋਲੀ ਲੱਗਣ ਤੋਂ ਬਾਅਦ CRPF ਦੇ ਦੋ ਜਵਾਨਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ 10.30 ਵਜੇ ਦੇ ਕਰੀਬ ਤੁਗਲਕ ਰੋਡ ਥਾਣੇ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਲੋਧੀ ਸਟੇਟ ਦੀ 61 ਨੰਬਰ ਦੀ ਕੋਠੀ ਵਿੱਚ ਫਾਇਰਿੰਗ ਹੋਈ ਹੈ। ਇਹ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ।
ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਸੀਆਰਪੀਐਫ ਦਾ ਇੰਸਪੈਕਟਰ ਅਤੇ ਸਬ-ਇੰਸਪੈਕਟਰ ਜ਼ਮੀਨ 'ਤੇ ਪਏ ਸੀ ਅਤੇ ਉਨ੍ਹਾਂ ਨੂੰ ਗੋਲੀ ਲਗੀ ਸੀ। ਦੋਵਾਂ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਸੀਆਰਪੀਐਫ ਦੇ ਸਬ ਇੰਸਪੈਕਟਰ ਕਰਨੈਲ ਸਿੰਘ ਨੇ ਇੰਸਪੈਕਟਰ ਦਸ਼ਰਥ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਸਬ ਇੰਸਪੈਕਟਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਦੱਸ ਦਈਏ ਕਿ 61 ਲੋਧੀ ਅਸਟੇਟ ਬੰਗਲਾ ਕੇਂਦਰੀ ਗ੍ਰਹਿ ਮੰਤਰਾਲੇ (MHA) ਨੂੰ ਅਲਾਟ ਕੀਤਾ ਗਿਆ ਹੈ। ਸਬ ਇੰਸਪੈਕਟਰ ਨੇ ਇੰਸਪੈਕਟਰ ਨੂੰ ਜਦੋਂ ਗੋਲੀ ਮਾਰ ਦਿੱਤੀ ਇਸ ਸਮੇਂ ਇੰਸਪੈਕਟਰ ਆਪਣੇ ਕਮਰੇ ਵਿਚ ਖਾਣਾ ਖਾ ਰਿਹਾ ਸੀ। ਉਸ ਤੋਂ ਬਾਅਦ ਬੰਗਲੇ ਦੇ ਪ੍ਰਵੇਸ਼ ਗੇਟ ਕੋਲ ਬਣੇ ਗਾਰਡ ਰੂਮ ਨੇੜੇ ਐਸਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸਬ ਇੰਸਪੈਕਟਰ ਜੰਮੂ-ਕਸ਼ਮੀਰ ਦਾ ਵਸਨੀਕ ਹੈ ਅਤੇ ਇੰਸਪੈਕਟਰ ਹਰਿਆਣਾ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਗੋਲੀ ਕਿਉਂ ਚਲਾਈ ਗਈ। ਇਸ ਘਟਨਾ ਬਾਰੇ ਅਜੇ ਤੱਕ ਕੋਈ ਚਸ਼ਮਦੀਦ ਗਵਾਹ ਵੀ ਨਹੀਂ ਮਿਲਿਆ। ਦੋਵੇਂ ਸੀਆਰਪੀਐਫ ਦੀਆਂ 122 ਬਟਾਲੀਅਨ ਵਿਚ ਤਾਇਨਾਤ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇੰਸਪੈਕਟਰ ਨੂੰ ਗੋਲੀ ਮਾਰ CRPF ਦੇ ਐਸਆਈ ਨੇ ਖੁਦ ਨੂੰ ਮਾਰੀ ਗੋਲੀ, ਦੋਵਾਂ ਦੀ ਮੌਤ
ਏਬੀਪੀ ਸਾਂਝਾ
Updated at:
25 Jul 2020 11:28 AM (IST)
ਦਿੱਲੀ ਦੇ ਤੁਗਲਕ ਰੋਡ ਇਲਾਕੇ ਦੇ ਲੋਧੀ ਅਸਟੇਟ ਵਿੱਚ ਸਰਕਾਰੀ ਕੋਠੀ ਨੰਬਰ 61 ਵਿੱਚ ਗੋਲੀ ਲੱਗਣ ਤੋਂ ਬਾਅਦ ਸੀਆਰਪੀਐਫ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -