ਨਵੀਂ ਦਿੱਲੀ: ਸਿੱਖ ਫਾਰ ਜਸਟਿਸ ਸੰਗਠਨ ਵੱਲੋਂ ਕਿਸਾਨਾਂ ਨੂੰ ਸੰਸਦ ਦਾ ਘਿਰਾਓ ਕਰਨ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਅਪੀਲ ਕਰਨ ਵਾਲੀ ਇੱਕ ਆਨਲਾਈਨ ਵੀਡੀਓ ਜਾਰੀ ਕਰਨ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਖੁਫੀਆ ਏਜੰਸੀਆਂ ਵੱਲੋਂ ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਸਿਰਸਾ ਵਿੱਚ ਕਿਸਾਨ ਅੰਦੋਲਨ ਤਹਿਤ ਪਾਰਲੀਮੈਂਟ ਤੱਕ ਟਰੈਕਟਰ ਯਾਤਰਾ ਨੂੰ ਲੈ ਕੇ ਸ਼ਨੀਵਾਰ ਨੂੰ ਫੋਨ ਵੀ ਕੀਤਾ ਗਿਆ। ਇਸ ਵਿੱਚ ਟਰੈਕਟਰ ਲੈ ਕੇ ਸੰਸਦ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ ਖਾਲਿਸਤਾਨ ਦਾ ਝੰਡਾ ਚੁੱਕਣ ਦੀ ਗੱਲ ਵੀ ਕਹੀ ਗਈ। ਫੋਨ ਕਾਲ ਦੌਰਾਨ ਕਿਹਾ ਗਿਆ ਕਿ ਸਿੱਖਸ ਫਾਰ ਜਸਟਿਸ ਇਸ ਕੰਮ ਲਈ 1.25 ਮਿਲੀਅਨ ਡਾਲਰ ਦੇਵੇਗੀ।
ਸ਼ਨੀਵਾਰ ਨੂੰ ਲੋਕਾਂ ਦੇ ਮੋਬਾਈਲ 'ਤੇ ਲ ਆਈ। ਇਸ ਵਿੱਚ 29 ਨਵੰਬਰ ਨੂੰ ਟਰੈਕਟਰ ਲੈ ਕੇ ਸੰਸਦ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਪੰਜਾਬੀ ਵਿੱਚ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਖਾਲਿਸਤਾਨ ਦਾ ਕੇਸਰੀ ਝੰਡਾ ਚੁੱਕ ਕੇ ਜਾਓ। ਸਿੱਖਸ ਫਾਰ ਜਸਟਿਸ ਇਸ 'ਤੇ 1.25 ਲੱਖ ਡਾਲਰ ਦੇਵੇਗੀ।
ਦੱਸ ਦਈਏ ਕਿ ਕੇਂਦਰ ਸਰਕਾਰ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਚੁੱਕੀ ਹੈ ਤੇ ਇਸ ਦੇ ਨਾਲ ਹੀ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ ਦੋਵੇਂ ਸਦਨਾਂ 'ਚ ਪੇਸ਼ ਕੀਤਾ ਜਾਵੇਗਾ। ਉਧਰ ਅੰਦੋਲਨ ਕਰ ਰਹੇ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਐਮਐਸਪੀ 'ਤੇ ਕਾਨੂੰਨ ਬਣਨ ਤੱਕ ਅੰਦੋਲਨ ਨੂੰ ਖ਼ਤਮ ਨਹੀਂ ਕਰਨਗੇ।
ਇਹ ਵੀ ਪੜ੍ਹੋ: Amrit Mann ਦੀ 'ਬੱਬਰ' ਨਾਲ ਧੂਮ, ਜਲਦ ਆ ਰਹੀ ਐਕਸ਼ਨ-ਡਰਾਮਾ ਫਿਲਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/