ਕਿਸਾਨਾਂ ਦੀ ਟਰੈਕਟਰ ਪਰੇਡ ਕਰਾਨ ਸਵੇਰ ਤੋਂ ਸ਼ਾਮ ਤੱਕ ਬੰਦ ਰਹੇਗੀ ਦਿੱਲੀ ਤੋਂ ਅੰਤਰਰਾਜੀ ਬੱਸ ਸੇਵਾ
ਏਬੀਪੀ ਸਾਂਝਾ | 25 Jan 2021 05:08 PM (IST)
ਅੱਜ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ 61ਵਾਂ ਦਿਨ ਹੈ। ਕਿਸਾਨਾਂ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।
ਨਵੀਂ ਦਿੱਲੀ: ਅੱਜ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ 61ਵਾਂ ਦਿਨ ਹੈ। ਕਿਸਾਨਾਂ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਕਿਸਾਨਾਂ ਦਾ ਇਹ ਪਰੇਡ ਲਗਭਗ 100 ਕਿਲੋਮੀਟਰ ਲੰਬਾ ਹੋਵੇਗਾ, ਜਿਸ ਲਈ ਲੋਕਾਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੌਰਾਨ ਅੰਤਰਰਾਜੀ ਬੱਸਾਂ ਅਤੇ ਸਥਾਨਕ ਬੱਸਾਂ ਆਨੰਦ ਵਿਹਾਰ ਆਈਐਸਬੀਟੀ ਤੋਂ 26 ਜਨਵਰੀ ਨੂੰ ਸਵੇਰੇ 6 ਵਜੇ ਤੋਂ 6 ਵਜੇ ਦੇ ਵਿਚਕਾਰ ਨਹੀਂ ਚੱਲਣਗੀਆਂ। ਦਿੱਲੀ DTIDC ਨੇ ਕਿਹਾ ਕਿ ਇੱਥੋਂ ਚੱਲਣ ਵਾਲੀਆਂ ਅੰਤਰਰਾਜੀ ਬੱਸਾਂ ਸਰਾਏ ਕਾਲੇ ਖਾਂ ਤੋਂ ਚੱਲਣਗੀਆਂ।ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ 5 ਰੂਟਾਂ 'ਤੇ ਟਰੈਕਟਰ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਹੈ।