ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਇੱਕ ਵਾਰ ਫਿਰ ਮੁਸ਼ਕਲ ‘ਚ ਪੈਣ ਵਾਲੇ ਹਨ। ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਈਡੀ ਨੂੰ ਆਈਐਨਐਕਸ ਮੀਡੀਆ ਘੁਟਾਲੇ ਮਾਮਲੇ ‘ਚ ਚਿਦੰਬਰਮ ਤੋਂ ਤਿਹਾੜ ਜੇਲ੍ਹ ‘ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੁੱਛਗਿੱਛ ਦੌਰਾਨ ਈਡੀ ਨੂੰ ਲੱਗਦਾ ਹੈ ਕਿ ਗ੍ਰਿਫ਼ਤਾਰ ਕਰਨ ਦੀ ਲੋੜ ਹੈ ਤਾਂ ਉਹ ਚਿਦੰਬਰਮ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ।
ਈਡੀ ਦੀ ਟੀਮ ਬੁੱਧਵਾਰ ਸਵੇਰੇ ਤਿਹਾੜ ਜੇਲ੍ਹ ਜਾ ਕੇ ਚਿਦੰਬਰਮ ਤੋਂ ਪੁੱਛਗਿੱਛ ਕਰੇਗੀ ਤੇ ਉਸ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਆਈਐਨਐਕਸ ਮੀਡੀਆ ਕੇਸ ‘ਚ ਸਾਬਕਾ ਵਿੱਤ ਮੰਤਰੀ ਨੂੰ ਸੀਬੀਆਈ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਉਹ ਲਗਾਤਾਰ ਤਿਹਾੜ ਜੇਲ਼੍ਹ ‘ਚ ਬੰਦ ਹਨ।
ਇਸ ਮਾਮਲੇ ‘ਚ ਮਨੀ ਲਾਂਡ੍ਰਿੰਗ ਐਕਟ ਤਹਿਤ ਈਡੀ ਨੇ ਚਿਦੰਬਰਮ ਤੋਂ ਪੁੱਛਗਿੱਛ ਲਈ ਰਿਮਾਂਡ ‘ਤੇ ਲੈਣ ਦੀ ਅਪੀਲ ਕੀਤੀ ਸੀ ਜਿਸ ਦਾ ਵਿਰੋਧ ਵਕੀਲਾਂ ਨੇ ਕੀਤਾ ਸੀ। ਇਸ ਬਾਰੇ ਕੋਰਟ ਨੇ ਮੰਗਲਵਾਰ ਦੀ ਸ਼ਾਮ ਫੈਸਲਾ ਦੇਣ ਨੂੰ ਕਿਹਾ ਸੀ। ਅੱਜ ਕੋਰਟ ਨੇ ਕਿਹਾ ਕਿ ਈਡੀ ਚਿਦੰਬਰਮ ਤੋਂ ਤਿਹਾੜ ‘ਚ ਪੁੱਛਗਿੱਛ ਕਰ ਸਕਦੀ ਹੈ ਤੇ ਜ਼ਰੂਰਤ ਪੈਣ ‘ਤੇ ਗ੍ਰਿਫ਼ਤਾਰ ਕਰ ਸਕਦੀ ਹੈ।
ਈਡੀ ਦਾ ਅਜੇ ਤਕ ਦਾਅਵਾ ਹੈ ਕਿ ਚਿਦੰਬਰਮ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਹਨ। ਅਜਿਹੇ ‘ਚ ਉਮੀਦ ਹੈ ਕਿ ਈਡੀ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ ਤੇ ਕੋਰਟ ‘ਚ ਰਿਮਾਂਡ ਦੀ ਮੰਗ ਕਰੇਗੀ।
INX ਮੀਡੀਆ ਕੇਸ: ਕੱਲ੍ਹ ਈਡੀ ਕਰ ਸਕਦੀ ਚਿਦੰਬਰਮ ਨੂੰ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
15 Oct 2019 06:52 PM (IST)
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਇੱਕ ਵਾਰ ਫਿਰ ਮੁਸ਼ਕਲ ‘ਚ ਪੈਣ ਵਾਲੇ ਹਨ। ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਈਡੀ ਨੂੰ ਆਈਐਨਐਕਸ ਮੀਡੀਆ ਘੁਟਾਲੇ ਮਾਮਲੇ ‘ਚ ਚਿਦੰਬਰਮ ਤੋਂ ਤਿਹਾੜ ਜੇਲ੍ਹ ‘ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
- - - - - - - - - Advertisement - - - - - - - - -