Iran Attacked On Israel: ਈਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਦੁਨੀਆ ਭਰ ਤੋਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸੇ ਲੜੀ ਤਹਿਤ ਭਾਰਤ ਨੇ ਵੀ ਇਸ ਹਮਲੇ 'ਤੇ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਮਲੇ ਦੇ ਨਾਲ-ਨਾਲ ਭਾਰਤੀ ਨਾਗਰਿਕਾਂ ਲਈ ਵੀ ਚਿੰਤਾ ਪ੍ਰਗਟਾਈ ਹੈ।
ਬਿਆਨ ਜਾਰੀ ਕਰਕੇ ਭਾਰਤ ਨੇ ਕਿਹਾ, "ਅਸੀਂ ਇਜ਼ਰਾਈਲ ਅਤੇ ਈਰਾਨ ਦਰਮਿਆਨ ਵਧਦੀ ਦੁਸ਼ਮਣੀ ਕਰਕੇ ਕਾਫੀ ਚਿੰਤਤ ਹਾਂ, ਜਿਸ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਹੈ। ਅਸੀਂ ਫੌਰੀ ਤੌਰ 'ਤੇ ਤਣਾਅ ਘੱਟ ਕਰਨ, ਸੰਜਮ ਵਰਤਣ, ਹਿੰਸਾ ਤੋਂ ਪਿੱਛੇ ਹਟਣ ਅਤੇ ਕੂਟਨੀਤੀ ਦੇ ਰਾਹ 'ਤੇ ਪਰਤਣ ਦਾ ਸੱਦਾ ਦਿੰਦੇ ਹਾਂ।"
ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ, "ਮੰਤਰਾਲਾ ਬਦਲਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਖੇਤਰ ਵਿੱਚ ਸਾਡੇ ਦੂਤਾਵਾਸ ਭਾਰਤੀ ਭਾਈਚਾਰੇ ਦੇ ਨਜ਼ਦੀਕੀ ਸੰਪਰਕ ਵਿੱਚ ਹਨ। ਇਹ ਮਹੱਤਵਪੂਰਨ ਹੈ ਕਿ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖੀ ਜਾਵੇ।"
ਇਹ ਵੀ ਪੜ੍ਹੋ: Salman Shan House Firing News: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ
ਜਵਾਬੀ ਕਾਰਵਾਈ ਵਿੱਚ ਈਰਾਨ ਨੇ ਕੀਤਾ ਈਜ਼ਰਾਈਲ 'ਤੇ ਹਮਲਾ
ਸੀਰੀਆ ਦੇ ਦਸ਼ਮਿਕ 'ਚ ਈਰਾਨ ਦੇ ਕੌਂਸਲੇਟ ਦੀ ਇਮਾਰਤ 'ਤੇ ਹਮਲੇ ਤੋਂ ਬਾਅਦ ਤਹਿਰਾਨ ਨੇ ਬਦਲਾ ਲੈਣ ਦਾ ਵਾਅਦਾ ਕੀਤਾ ਸੀ। ਇਸ ਦੇ ਜਵਾਬ ਵਿੱਚ, ਉਸਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਤੇਲ ਅਵੀਵ 'ਤੇ ਹਮਲਾ ਕੀਤਾ। ਇਜ਼ਰਾਇਲੀ ਫੌਜੀ ਅਧਿਕਾਰੀਆਂ ਮੁਤਾਬਕ ਈਰਾਨ ਨੇ 100 ਤੋਂ ਜ਼ਿਆਦਾ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਹਨ।
ਇਜ਼ਰਾਈਲੀ ਫੌਜ ਨੇ ਕਿਹਾ, “ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀਆਂ ਦਰਜਨਾਂ ਮਿਜ਼ਾਈਲਾਂ ਦੀ ਪਛਾਣ ਇਜ਼ਰਾਈਲੀ ਖੇਤਰ ਵੱਲ ਵੱਧ ਰਹੀ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਖੇਤਰ ਪਾਰ ਕਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। "ਫੌਜ ਸਾਰੇ ਮੋਰਚਿਆਂ 'ਤੇ ਤਾਇਨਾਤ ਹੈ, ਤਿਆਰ ਹੈ ਅਤੇ ਆਪਣੇ ਖੇਤਰ ਦੀ ਰੱਖਿਆ ਕਰਨਾ ਜਾਰੀ ਰੱਖੀ ਹੋਈ ਹੈ।"
ਈਰਾਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ
ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ 'ਚ ਈਰਾਨੀ ਮਿਸ਼ਨ ਨੇ ਅਮਰੀਕਾ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ, 'ਜੇਕਰ ਇਜ਼ਰਾਇਲੀ ਸ਼ਾਸਨ ਨੇ ਕੋਈ ਹੋਰ ਗਲਤੀ ਕੀਤੀ ਤਾਂ ਈਰਾਨ ਦੀ ਪ੍ਰਤੀਕਿਰਿਆ ਬਹੁਤ ਗੰਭੀਰ ਹੋਵੇਗੀ।' ਕਿਹਾ ਗਿਆ ਕਿ ਹੁਣ ਇਸ ਮਾਮਲੇ ਨੂੰ ਬੰਦ ਕਰਨ ਬਾਰੇ ਵਿਚਾਰ ਕੀਤਾ ਜਾਵੇ।
ਇਹ ਵੀ ਪੜ੍ਹੋ: Gold Price: ਸੋਨੇ ਨੇ ਤੋੜੇ ਰਿਕਾਰਡ 73300 ਰੁਪਏ ਦੇ ਪਾਰ, ਮਹਿੰਗਾ ਹੋਣ ਕਾਰਨ ਗਹਿਣਿਆਂ ਦੀ ਘਟੀ ਡਿਮਾਂਡ।