IRCTC Stock Split: ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਬੋਰਡ ਨੇ ਵੀਰਵਾਰ ਸਟੌਕ ਸਪਲਿਟ ਦਾ ਐਲਾਨ ਕਰ ਦਿੱਤਾ।  ਬੋਰਡ ਨੇ 10 ਰੁਪਏ ਦੇ ਅੰਕਿਤ ਮੁੱਲ 'ਤੇ 1 ਸ਼ੇਅਰ ਨੂੰ 2 ਰੁਪਏ ਦੇ ਅੰਕਿਤ ਮੁੱਲ 'ਤੇ 5 ਇਕੁਇਟੀ ਸ਼ੇਅਰਾਂ 'ਚ ਵੰਡਣ ਦੇ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ।


ਆਮ ਤੌਰ 'ਤੇ ਜਦੋਂ ਕਿਸੇ ਕੰਪਨੀ ਦੇ ਸ਼ੇਅਰ ਬਹੁਤ ਮਹਿੰਗੇ ਹੋ ਜਾਂਦੇ ਹਨ। ਉਦੋਂ ਛੋਟੇ ਨਿਵੇਸ਼ਕ ਉਨ੍ਹਾਂ ਸ਼ੇਅਰਾਂ 'ਚ ਨਿਵੇਸ਼ ਨਹੀਂ ਕਰ ਪਾਉਂਦੇ। ਇਸ ਲਈ ਕੰਪਨੀ ਛੋਟੇ ਨਿਵੇਸ਼ਕਾਂ ਨੂੰ ਆਪਣੇ ਸ਼ੇਅਰਾਂ ਵੱਲ ਆਕਰਸ਼ਿਤ ਕਰਨ ਲਈ ਸਟੌਕ ਸਪਲਿਟ ਯਾਨੀ ਸ਼ੇਅਰ ਵੰਡ ਦਾ ਸਹਾਰਾ ਲੈਂਦੀ ਹੈ। IRCTC ਵੱਲੋਂ ਇਹ ਪ੍ਰਸਤਾਵ ਰੇਲ ਮੰਤਰਾਲੇ, ਸ਼ੇਅਰਹੋਲਡਰਸ ਤੇ ਹੋਰ ਮਨਜੂਰੀ ਲਈ ਭੇਜਿਆ ਗਿਆ ਹੈ।


ਇਸ ਐਲਾਨ ਤੋਂ ਬਾਅਦ ਹੀ IRCTC ਦੇ ਸ਼ੇਅਰ ਅੱਜ ਬੀਐਸਈ ਤੇ 5 ਫੀਸਦ ਤੋਂ ਜ਼ਿਆਦਾ ਵਧ ਕੇ 2,727 ਰੁਪਏ ਦੇ ਨਵੇਂ ਪੱਧਰ 'ਤੇ ਪਹੁੰਚ ਗਏ। IRCTC ਨੇ ਕਿਹਾ ਕਿ ਸਟੌਕ ਵੰਡ ਨਾਲ ਪੂੰਜੀ ਬਜ਼ਾਰ 'ਚ ਲਿਕੁਡਿਟੀ ਵਧਾਉਣ, ਸ਼ੇਅਰ ਹੋਲਡਰ ਬੇਸ ਨੂੰ ਵਧਾਉਣ ਤੇ ਛੋਟੇ ਨਿਵੇਸ਼ਕਾਂ ਲਈ ਸ਼ੇਅਰਾਂ ਨੂੰ ਅਫੋਰਡੇਬਲ ਬਣਾਉਣ 'ਚ ਮਦਦ ਮਿਲੇਗੀ।


IRCTC ਨੂੰ ਤਿੰਨ ਮਹੀਨੇ 'ਚ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ


IRCTC ਨੂੰ ਉਮੀਦ ਹੈ ਕਿ ਰੇਲ ਮੰਤਰਾਲਾ, ਭਾਰਤ ਸਰਕਾਰ ਤੋਂ ਮਨਜੂਰੀ ਮਿਲਣ ਦੀ ਤਾਰੀਖ ਨਾਲ ਤਿੰਨ ਮਹੀਨੇ ਦੇ ਅੰਦਰ ਪ੍ਰਕਿਰਿਆ ਪੂਰੀ ਹੋ ਜਾਵੇਗੀ। ਜ਼ਿਆਦਾਤਰ ਸ਼ੇਅਰ ਪੂਜੀ 250 ਕਰੋੜ ਰੁਪਏ ਦੇ ਬਰਾਬਰ ਹੋਵੇਗੀ। ਜਦਕਿ ਵੰਡ ਤੋਂ ਬਾਅਦ ਸ਼ੇਅਰਾਂ ਦੀ ਸੰਖਿਆਂ 25,00,00,000 ਤੋਂ ਵਧ ਕੇ 125,00,00,000 (ਪ੍ਰਤੀ 2 ਰੁਪਏ- ਪ੍ਰਤੀ ਦਾ ਅੰਕਿਤ ਮੁੱਲ) ਹੋ ਜਾਵੇਗੀ।


IRCTC ਨੇ ਅਕਤੂਬਰ 2019 'ਚ ਪੂੰਜੀ ਬਜ਼ਾਰ 'ਚ ਕਦਮ ਰੱਖਿਆ ਸੀ ਤੇ ਇਸ ਦਾ IPO ਖੁਦਰਾ ਨਿਵੇਸ਼ਕਾਂ ਦੇ ਵਿਚ ਇਕ ਬਹੁਤ ਹਿੱਟ ਸੀ। ਮਲਟੀ-ਬੈਗਰ ਸਟੌਕ ਦਾ ਇਸ਼ੂ ਪ੍ਰਾਈਸ 320 ਰੁਪਏ ਪ੍ਰਤੀ ਸ਼ੇਅਰ ਸੀ ਤੇ ਇਸ ਨੇ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਦਿੱਤਾ। ਇਸ ਰੇਲਵੇ ਕੰਪਨੀ 'ਚ ਸਰਕਾਰ ਦੀ 67.40 ਫੀਸਦ ਹਿੱਸੇਦਾਰੀ ਹੈ।


IRCTC ਭਾਰਤੀ ਰੇਲਵੇ ਵੱਲੋਂ ਜ਼ਿਆਦਾਤਰ ਇਕਾਈ ਹੈ ਜੋ ਭਾਰਤ 'ਚ ਰੇਲਵੇ ਸਟੇਸ਼ਨਾਂ ਤੇ ਰੇਲਾਂ ਚ ਖਾਨਪਾਨ ਸੇਵਾਵਾਂ, ਆਨਲਾਈਨ ਰੇਲਵੇ ਟਿਕਟ ਤੇ ਪੈਕੇਜਡ ਪੇਯਜਲ ਉਪਲਬਧ ਕਰਦੀ ਹੈ।