ਨਵੀਂ ਦਿੱਲੀ: ਭਾਰਤੀ ਰੇਲਵੇ ਦੀ ਸਬਸਿਡੀਅਰੀ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੈਸ਼ਨ ਦੇ ਆਈਪੀਓ ਯਾਨੀ ਇਨੀਸ਼ਿਅਲ ਪਬਲਿਕ ਆਫਰ ਨੇ ਸੋਮਵਾਰ ਤੋਂ ਬਾਜ਼ਾਰ ‘ਚ ਦਸਤਕ ਦੇ ਦਿੱਤੀ ਹੈ। ਇਸ ਨੂੰ ਨਿਵੇਸ਼ਕਾਂ ਨੇ ਹੱਥੋਂ-ਹੱਥ ਲਿਆ ਹੈ। ਵੀਰਵਾਰ ਨੂੰ ਬੋਲੀ ਦੇ ਆਖਰੀ ਦਿਨ ਇਸ ਨੂੰ 111.91 ਗੁਣਾ ਤਕ ਸਬਸਕ੍ਰਿਪਸ਼ਨ ਮਿਲਿਆ।
ਸ਼ੇਅਰ ਮਾਰਕਿਟ ਕੋਲ ਵੀਰਵਾਰ ਸ਼ਾਮ ਤਕ ਉਪਲੱਬਧ ਅੰਕੜਿਆਂ ਮੁਤਾਬਕ ਆਈਆਰਸੀਟੀਸੀ ਨੇ ਵਿਕਰੀ ਲਈ ਰੱਖੇ 2 ਕਰੋੜ ਸ਼ੇਅਰ ਦੇ ਇਵਜ ‘ਚ 25 ਕਰੋੜ ਸ਼ੇਅਰ ਦੇ ਲਈ ਬੋਲੀਆਂ ਪ੍ਰਾਪਤ ਕੀਤੀਆਂ। ਕੰਪਨੀ 645 ਕਰੋੜ ਰੁਪਏ ਇੱਕਠਾ ਕਰਨ ਲਈ ਆਈਪੀਓ ਲੈ ਆਈ ਹੈ।
ਆਈਆਰਸੀਟੀਸੀ ਭਾਰਤੀ ਰੇਲ ‘ਚ ਖਾਣ-ਪੀਣ ਦੀ ਸੇਵਾਵਾਂ ਦੇ ਨਾਲ ਆਨ-ਲਾਈਨ ਟਿਕਟਾਂ ਦੀ ਬੁਕਿੰਗ ਦਾ ਪ੍ਰਬੰਧ ਕਰਾਉਂਦੀ ਹੈ। ਇਸ ਦੇ ਨਾਲ ਹੀ ਆਈਆਰਸੀਟੀਸੀ ਟੂਰਿਜ਼ਮ ਦੇ ਖੇਤਰ ‘ਚ ਵੀ ਕੰਮ ਕਰ ਰਹੀ ਹੈ। ਘਈਣਊਣਨੇ ਅਗਸਤ ‘ਚ ਸੇਬੀ ਨੂੰ ਆਈਪੀਓ ਲਿਆਉਣ ਲਈ ਦਸਤਾਵੇਜ ਸੌਂਪੇ ਸੀ।
ਕੀ ਹੈ ਆਈਪੀਓ: ਜਦੋਂ ਕੋਈ ਕੰਪਨੀ ਪਹਿਲੀ ਵਾਰ ਬਾਹਰ ਦੇ ਲੋਕਾਂ ਜਾਂ ਸੰਸਥਾਵਾਂ ਨੂੰ ਆਪਣੇ ਸ਼ੇਅਰ ਵੇਚਣ ਦਾ ਪ੍ਰਸਤਾਅ ਰੱਖਦੀ ਹੈ ਤਾਂ ਇਸ ਪ੍ਰਕਿਰੀਆ ਨੂੰ ਆਈਪੀਓ (Initial public offering) ਕਿਹਾ ਜਾਂਦਾ ਹੈ। ਜਿਸ ਦੇ ਲਈ ਸੇਬੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ।
ਭਾਰਤੀ ਰੇਲਵੇ ਦੇ IPO ਦੀ ਬੰਪਰ ਡਿਮਾਂਡ, ਆਖਰੀ ਦਿਨ ਮਿਲਿਆ 112 ਗੁਣਾ ਸਬਸਕ੍ਰਿਪਸ਼ਨ
ਏਬੀਪੀ ਸਾਂਝਾ
Updated at:
04 Oct 2019 02:10 PM (IST)
ਭਾਰਤੀ ਰੇਲਵੇ ਦੀ ਸਬਸਿਡੀਅਰੀ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੈਸ਼ਨ ਦੇ ਆਈਪੀਓ ਯਾਨੀ ਇਨੀਸ਼ਿਅਲ ਪਬਲਿਕ ਆਫਰ ਨੇ ਸੋਮਵਾਰ ਤੋਂ ਬਾਜ਼ਾਰ ‘ਚ ਦਸਤਕ ਦੇ ਦਿੱਤੀ ਹੈ। ਇਸ ਨੂੰ ਨਿਵੇਸ਼ਕਾਂ ਨੇ ਹੱਥੋਂ-ਹੱਥ ਲਿਆ ਹੈ।
- - - - - - - - - Advertisement - - - - - - - - -