ਰੇਲ ਟਿਕਟ ਬੁਕਿੰਗ ਦੀ ਸੁਵਿਧਾ ਦੇਣ ਵਾਲੀ IRCTC ਦੀ ਵੈੱਬਸਾਈਟ ਇੱਕ ਵਾਰ ਫਿਰ ਡਾਊਨ ਹੋ ਗਈ ਹੈ। ਇਸ ਵਾਰ IRCTC ਵੱਲੋਂ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰ ਰਹੇ ਹਨ ਕਿ IRCTC ਦੀ ਵੈੱਬਸਾਈਟ ਡਾਊਨ ਹੋਣ ਕਾਰਨ ਉਹ ਤਤਕਾਲ ਟਿਕਟਾਂ ਬੁੱਕ ਨਹੀਂ ਕਰ ਪਾ ਰਹੇ ਹਨ।


ਤੁਹਾਨੂੰ ਦੱਸ ਦਈਏ ਕਿ ਲੋਕ ਸਿਰਫ IRCTC ਦੀ ਵੈੱਬਸਾਈਟ ਤੋਂ ਟਿਕਟ ਬੁੱਕ ਨਹੀਂ ਕਰਦੇ ਹਨ, ਸਗੋਂ ਆਪਣਾ ਸਟੇਟਸ ਅਤੇ PNR ਵਰਗੀਆਂ ਚੀਜ਼ਾਂ ਦੀ ਜਾਂਚ ਕਰਨ ਲਈ ਵੀ ਇੱਥੇ ਜਾਂਦੇ ਹਨ। ਅਜਿਹੇ 'ਚ ਵੈੱਬਸਾਈਟ ਅਤੇ ਐਪਸ ਦੇ ਡਾਊਨ ਹੋਣ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਬਹਿਸ 
ਕਿਉਂਕਿ ਲੱਖਾਂ ਲੋਕ IRCTC ਐਪ ਅਤੇ ਵੈੱਬਸਾਈਟ ਦੀ ਵਰਤੋਂ ਕਰਦੇ ਹਨ, ਜੇਕਰ ਇਹ ਡਾਊਨ ਹੋ ਜਾਵੇ ਤਾਂ ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰਨ ਲੱਗ ਪੈਂਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਪੁੱਛਿਆ ਕਿ ਅਜਿਹਾ ਸਿਰਫ ਤਤਕਾਲ ਟਿਕਟਾਂ ਬੁੱਕ ਕਰਨ ਸਮੇਂ ਹੀ ਕਿਉਂ ਹੁੰਦਾ ਹੈ। ਲੋਕਾਂ ਨੇ IRCTC ਨੂੰ ਲੈ ਕੇ ਸਵਾਲ ਵੀ ਉਠਾਏ ਹਨ।






ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ IRCTC ਦੀ ਵੈੱਬਸਾਈਟ ਜਾਂ ਐਪ ਡਾਊਨ ਹੋਈ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਕਈ ਵਾਰ, IRCTC ਵਲੋਂ ਪਹਿਲਾਂ ਤੋਂ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਮੈਨਟੇਨਸ ਦੀ ਵਜ੍ਹਾ ਕਰਕੇ ਸਾਈਟ ਨੂੰ ਅੱਧੇ ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਵਾਰ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕਿਉਂਕਿ ਲੋਕਾਂ ਨੇ ਸੋਸ਼ਲ ਮੀਡੀਆ 'ਤੇ IRCTC ਨੂੰ ਟੈਗ ਕਰਕੇ ਸਵਾਲ ਪੁੱਛੇ ਹਨ, ਅਜਿਹੇ ਵਿੱਚ ਛੇਤੀ ਹੀ ਇਸ ਵਾਰ ਦੇ ਆਉਟਰੇਜ ਨੂੰ ਲੈਕੇ ਵੀ ਜਵਾਬ ਆ ਸਕਦਾ ਹੈ। 


ਹਾਲਾਂਕਿ, ਲੋਕਾਂ ਨੂੰ ਕਰੀਬ ਇੱਕ ਘੰਟੇ ਤੱਕ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਵੈਬਸਾਈਟ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਹਾਲ, ਤੁਸੀਂ IRCTC ਦੀ ਵੈੱਬਸਾਈਟ 'ਤੇ ਜਾ ਕੇ ਆਪਣਾ PNR ਚੈੱਕ ਕਰ ਸਕਦੇ ਹੋ ਜਾਂ ਟਿਕਟ ਬੁੱਕ ਕਰ ਸਕਦੇ ਹੋ।