Israel Embassy Explosion: ਦਿੱਲੀ ਦੇ ਹਾਈ ਸਿਕਿਊਰਿਟੀ ਵਾਲੇ ਖੇਤਰ 'ਚ ਸਥਿਤ ਇਜ਼ਰਾਇਲੀ ਦੂਤਘਰ ਨੇੜੇ ਧਮਾਕੇ ਦੀ ਖਬਰ ਸੁਣ ਕੇ ਪੁਲਿਸ ਵੀ ਹੱਕੀ-ਬੱਕੀ ਰਹਿ ਗਈ। ਮੰਗਲਵਾਰ (26 ਦਸੰਬਰ) ਨੂੰ ਸ਼ਾਮ 5 ਵਜੇ ਦੇ ਕਰੀਬ ਜਦੋਂ ਪੁਲਿਸ ਟੀਮ ਜਾਂਚ ਕਰਨ ਪਹੁੰਚੀ ਤਾਂ ਉਨ੍ਹਾਂ ਨੂੰ ਇੱਥੋਂ ਇਕ ਪੱਤਰ ਮਿਲਿਆ।


ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਪੱਤਰ ਰਾਜਦੂਤ ਨੂੰ ਲਿਖਿਆ ਗਿਆ ਹੈ। ਫੋਰੈਂਸਿਕ ਟੀਮ ਫਿੰਗਰਪ੍ਰਿੰਟਸ ਦੀ ਜਾਣਕਾਰੀ ਲੈਣ ਲਈ ਪੱਤਰ ਆਪਣੇ ਨਾਲ ਲੈ ਗਈ ਹੈ। ਅਧਿਕਾਰੀਆਂ ਨੇ ਪੱਤਰ ਦੀ ਫੋਟੋ ਲੈ ਕੇ ਰੱਖ ਲਈ ਹੈ। ਚਿੱਠੀ 'ਤੇ ਝੰਡਾ ਵੀ ਖਿੱਚਿਆ ਹੋਇਆ ਸੀ।


ਇਹ ਵੀ ਪੜ੍ਹੋ: Jalandhar News: ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪਰਿਵਾਰ ਸਮੇਤ ਫੌਜੀ ਅਧਿਕਾਰੀਆਂ ਦੀਆਂ ਅੱਖਾਂ ਨਮ






ਭਾਰਤ ਵਿੱਚ ਇਜ਼ਰਾਈਲੀ ਮਿਸ਼ਨ ਦੇ ਉਪ ਮੁਖੀ ਓਹਦ ਨਕਾਸ਼ ਕਇਨਾਰ ਨੇ ਕਿਹਾ, “ਸਾਡੇ ਸਾਰੇ ਡਿਪਲੋਮੈਟ ਅਤੇ ਸਟਾਫ ਸੁਰੱਖਿਅਤ ਹਨ। ਸਾਡੀ ਸੁਰੱਖਿਆ ਟੀਮ ਦਿੱਲੀ ਦੀ ਸਥਾਨਕ ਸੁਰੱਖਿਆ ਟੀਮ ਦੇ ਨਾਲ ਪੂਰੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਅਤੇ ਉਹ ਮਾਮਲੇ ਦੀ ਅੱਗੇ ਜਾਂਚ ਕਰੇਗੀ।


ਉੱਥੇ ਹੀ ਇਜ਼ਰਾਈਲ ਦੂਤਾਵਾਸ ਦੇ ਬੁਲਾਰੇ ਗਾਈ ਨੀਰ ਨੇ ਕਿਹਾ, "ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੂਤਾਵਾਸ ਦੇ ਨੇੜੇ ਧਮਾਕਾ ਹੋਇਆ ਸੀ।" ਦਿੱਲੀ ਪੁਲਿਸ ਅਤੇ ਸੁਰੱਖਿਆ ਟੀਮ ਅਜੇ ਵੀ ਸਥਿਤੀ ਦੀ ਜਾਂਚ ਕਰ ਰਹੀ ਹੈ।






ਕੀ ਮਿਲਿਆ?


ਫੋਰੈਂਸਿਕ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਮੌਕੇ ਤੋਂ ਕੁਝ ਵੀ ਨਹੀਂ ਮਿਲਿਆ। ਦਿੱਲੀ ਫਾਇਰ ਸਰਵਿਸ ਵਿਭਾਗ ਦੇ ਇਕ ਕਰਮਚਾਰੀ ਨੇ ਵੀ ਕਿਹਾ ਕਿ ਸਾਨੂੰ ਕੁਝ ਨਹੀਂ ਮਿਲਿਆ। ਅਗਲੇਰੀ ਜਾਂਚ ਜਾਰੀ ਹੈ।






ਇਜ਼ਰਾਈਲੀ ਦੂਤਘਰ ਦੇ ਨੇੜੇ ਸਥਿਤ ਕੇਂਦਰੀ ਹਿੰਦੀ ਸਿਖਲਾਈ ਸੰਸਥਾ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਉਸ ਨੇ ਉੱਚੀ ਆਵਾਜ਼ ਸੁਣੀ ਸੀ। ਤੇਜੂ ਚਿੱਤਰੀ ਨੇ ਕਿਹਾ, “ਅਸੀਂ ਲਗਭਗ ਪੰਜ ਵਜੇ ਆਵਾਜ਼ ਸੁਣੀ। ਇਹ ਬਹੁਤ ਤੇਜ਼ ਸੀ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਦਰੱਖਤ ਦੇ ਨੇੜੇ ਤੋਂ ਧੂੰਆਂ ਨਿਕਲ ਰਿਹਾ ਸੀ।