ISRO Chief Cancer: ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਐਸ ਸੋਮਨਾਥ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਅੱਜ ਨਹੀਂ ਲੱਗਿਆ, ਸਗੋਂ ਉਨ੍ਹਾਂ ਨੂੰ ਭਾਰਤ ਦੇ ਅਭਿਲਾਸ਼ੀ ਸੂਰਜੀ ਮਿਸ਼ਨ ਆਦਿਤਿਆ ਐੱਲ-1 ਦੀ ਲਾਂਚਿੰਗ ਦੇ ਦਿਨ ਹੀ ਇਸ ਬਿਮਾਰੀ ਬਾਰੇ ਪੱਤਾ ਲੱਗ ਗਿਆ ਸੀ ਪਰ ਉਨ੍ਹਾਂ ਦੇ ਚਿਹਰੇ ‘ਤੇ ਇਸ ਗੱਲ ਨੂੰ ਲੈਕੇ ਬਿਲਕੁਲ ਵੀ ਗਮੀ ਨਹੀਂ ਦੇਖੀ ਗਈ।
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਦ ਇਸ ਗੰਭੀਰ ਬਿਮਾਰੀ ਦਾ ਖ਼ੁਲਾਸਾ ਕੀਤਾ ਹੈ। ਸੋਮਨਾਥ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਆਦਿਤਿਆ-ਐਲ1 ਮਿਸ਼ਨ ਦੀ ਲਾਂਚਿੰਗ ਦੌਰਾਨ ਹੀ ਕੈਂਸਰ ਬਾਰੇ ਪਤਾ ਲੱਗ ਗਿਆ ਸੀ।
ਚੰਦਰਯਾਨ-3 ਦੀ ਲਾਂਚਿੰਗ ਵੇਲੇ ਹੀ ਸਿਹਤ ਹੋ ਰਹੀ ਸੀ ਖ਼ਰਾਬ
ਇੰਨਾ ਹੀ ਨਹੀਂ, ਕਿਹਾ ਜਾ ਰਿਹਾ ਹੈ ਕਿ ਇਤਿਹਾਸਕ ਚੰਦਰਯਾਨ-3 ਮਿਸ਼ਨ ਦੌਰਾਨ ਹੀ ਉਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ। ਬਿਮਾਰੀ ਦੀ ਜਾਂਚ ਤੋਂ ਬਾਅਦ ਇਸਰੋ ਮੁਖੀ ਨੇ ਕਿਹਾ, 'ਚੰਦਰਯਾਨ-3 ਦੇ ਲਾਂਚ ਵੇਲੇ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਸਨ। ਹਾਲਾਂਕਿ ਉਦੋਂ ਤੱਕ ਇਸ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਸੀ। ਉਦੋਂ ਕੁਝ ਪਤਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਉਸ ਦਿਨ ਪਤਾ ਲੱਗਾ ਜਦੋਂ ਆਦਿਤਿਆ ਐਲ-1 ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸੋਮਨਾਥ ਦਾ ਕਹਿਣਾ ਹੈ ਕਿ ਇਹ ਖ਼ਬਰ ਉਨ੍ਹਾਂ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਲਈ ਇੱਕ ਝਟਕਾ ਸੀ।
'ਕੈਂਸਰ ਦੇ ਇਲਾਜ ਦੀ ਸੰਭਾਵਨਾ ਹੈ'
ਪਿਛਲੇ ਸਾਲ 2 ਸਤੰਬਰ ਨੂੰ ਆਦਿਤਿਆ ਐਲ-1 ਮਿਸ਼ਨ ਲਾਂਚ ਕੀਤਾ ਗਿਆ ਸੀ। ਉਸ ਦੌਰਾਨ ਐਸ ਸੋਮਨਾਥ ਦੀ ਵੀ ਜਾਂਚ ਕੀਤੀ ਗਈ ਅਤੇ ਸਕੈਨਿੰਗ ਵਿੱਚ ਪੇਟ ਵਿੱਚ ਕੁਝ ਵਧਣ ਦੀ ਗੱਲ ਸਾਹਮਣੇ ਆਈ। ਰਿਪੋਰਟ ਮੁਤਾਬਕ ਸੂਚਨਾ ਮਿਲਦਿਆਂ ਹੀ ਉਹ ਅਗਲੇਰੀ ਜਾਂਚ ਲਈ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਲਈ ਰਵਾਨਾ ਹੋ ਗਏ।
ਇੱਥੇ ਉਨ੍ਹਾਂ ਨੂੰ ਕੈਂਸਰ ਬਾਰੇ ਪਤਾ ਲੱਗਿਆ। ਇਸਰੋ ਮੁਖੀ ਨੇ ਕਿਹਾ, 'ਇਹ ਪਰਿਵਾਰ ਲਈ ਸਦਮਾ ਸੀ, ਪਰ ਹੁਣ ਕੈਂਸਰ ਅਤੇ ਇਸ ਦੇ ਇਲਾਜ ਨੂੰ ਹੱਲ ਵਜੋਂ ਲਿਆ ਜਾ ਰਿਹਾ ਹੈ।'
ਹਸਪਤਾਲ ਵਿਚ ਸਿਰਫ਼ ਚਾਰ ਦਿਨ ਰਹੇ ਅਤੇ ਫਿਰ ਵਾਪਸ ਪਰਤੇ ਇਸਰੋ
ਖਾਸ ਗੱਲ ਇਹ ਹੈ ਕਿ ਹਸਪਤਾਲ 'ਚ ਸਿਰਫ ਚਾਰ ਦਿਨ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਇਸਰੋ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, 'ਰੈਗੂਲਰ ਟੈਸਟਿੰਗ ਅਤੇ ਸਕੈਨਿੰਗ ਕੀਤੀ ਜਾ ਰਹੀ ਹੈ।
ਪਰ ਹੁਣ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸਰੋ ਚੀਫ ਦੀ ਸਿਹਤ ਵਿਗੜਨ ਦੀ ਖਬਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਵਧਣ ਲੱਗੀਆਂ ਹਨ।
ਇਹ ਵੀ ਪੜ੍ਹੋ: Punjab news: ਜੰਮੂ ਦੇ ਗੈਂਗਸਟਰ ਮੁਹਾਲੀ 'ਚ ਭਿੜੇ! ਗੈਂਗਸਟਰ ਡੋਗਰਾ 'ਤੇ ਤਾਬੜਤੋੜ ਫਾਇਰਿੰਗ