ਸ੍ਰੀਹਰੀਕੋਟਾ: ਕੋਰੋਨਾ ਮਹਾਮਾਰੀ ਦੇ ਵਿਚਕਾਰ ਇਸਰੋ ਆਪਣੀ ਵਾਪਸੀ ਕਰਨ ਜਾ ਰਿਹਾ ਹੈ। ਇਸ ਸਾਲ ਦਾ ਪਹਿਲਾ ਸੈਟੇਲਾਈਟ 7 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ ਦੁਸ਼ਮਣ ਦੇਸ਼ਾਂ 'ਤੇ ਨਜ਼ਰ ਰੱਖਣ ਲਈ 'EOS-01' ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਟੇਲਾਈਟ ਨੂੰ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ। ਦੱਸ ਦਈਏ ਕਿ ਇਸਰੋ 7 ਨਵੰਬਰ ਨੂੰ ਦੁਪਹਿਰ 3:02 ਵਜੇ ਸ੍ਰੀਹਰਿਕੋਤਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ‘ਈਓਐਸ -01’ ਨੂੰ ਲਾਂਚ ਕਰੇਗਾ।
ਰਾਕੇਟ ਦਾ ਪ੍ਰਾਇਮਰੀ ਪੇਲੋਡ ਭਾਰਤ ਦਾ ਰਡਾਰ ਇਮੇਜਿੰਗ ਸੈਟੇਲਾਈਟ EOS-01 ਹੈ, ਇਹ RISAT-2BR2 ਸੈਟੇਲਾਈਟ ਹੈ ਜਿਸ ਦਾ ਨਾਂ EOS 01 ਰੱਖਿਆ ਗਿਆ। EOS-01 ਅਡਵਾਂਸ ਅਪਥ ਆਬਜ਼ਰਵੇਸ਼ਨ ਉਪਗ੍ਰਹਿ ਹੈ ਜਿਸਦਾ ਸਿੰਥੈਟਿਕ ਅਪਰਚਰ ਰੈਡਾਰ (SAR) ਦਿਨ ਅਤੇ ਰਾਤ ਦੀ ਪਰਵਾਹ ਕੀਤੇ ਬਗੈਰ ਉੱਚ ਰੈਜ਼ੋਲੂਸ਼ਨ ਤਸਵੀਰਾਂ ਹਾਸਲ ਕਰਨ ਦੇ ਸਮਰੱਥ ਹੈ। ਭਾਰਤ ਦੀ ਨਵੀਂ ਅੱਖ ਪੁਲਾੜ ਤੋਂ ਸੈਨਾ ਦੀ ਨਿਗਰਾਨੀ ਦੀ ਸਮਰੱਥਾ ਨੂੰ ਵਧਾਏਗੀ ਅਤੇ ਸੁਰੱਖਿਆ ਬਲਾਂ ਨੂੰ ਚੀਨ ਨਾਲ ਐਲਏਸੀ ਸਟੈਂਡ-ਆਫਜ਼ ਦੀਆਂ ਸਰਹੱਦਾਂ ਦੀ ਨਿਗਰਾਨੀ ਵਿਚ ਮਦਦ ਕਰੇਗੀ।
royal enfield meteor 350 ਭਾਰਤ 'ਚ ਲਾਂਚ, ਕੀਮਤਾਂ 1.75 ਲੱਖ ਤੋਂ ਸ਼ੁਰੂ
ਇਸਰੋ ਨੇ ਇਹ ਵੀ ਦੱਸਿਆ ਹੈ ਕਿ ਇਸ ਵਾਰ ਸ੍ਰੀਹਰੀਕੋਟਾ ਦੇ SDSC SHAR ਵਿੱਚ ਕੋਵਿਡ -19 ਮਹਾਮਾਰੀ ਦੇ ਨਿਯਮਾਂ ਦੇ ਮੱਦੇਨਜ਼ਰ ਇਸ ਵਾਰ ਮੀਡੀਆ ਕਰਮੀਆਂ ਦੇ ਇਕੱਠ ’ਤੇ ਪਾਬੰਦੀ ਹੈ। ਨਾਲ ਹੀ ਇਸ ਲਾਂਚ ਦੇ ਦੌਰਾਨ ਲਾਂਚ ਵਿਊ ਗੈਲਰੀ ਵੀ ਰੱਖੀ ਜਾਏਗੀ। ਹਾਲਾਂਕਿ ਲਾਂਚਿੰਗ ਇਸਰੋ ਦੀ ਵੈਬਸਾਈਟ, ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ ਚੈਨਲਾਂ 'ਤੇ ਲਾਈਵ ਹੋਵੇਗੀ।
ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਚੀਨ ਵਲੋਂ ਪੂਰਬੀ ਲੱਦਾਖ ਨੂੰ ਲੈ ਕੇ ਜਿਸ ਤਰ੍ਹਾਂ ਤਣਾਅ ਚੱਲ ਰਿਹਾ ਹੈ, ਉਸ ਨੂੰ ਵੇਖਣ ਤੋਂ ਬਾਅਦ ਇਹ ਸੈਟੇਲਾਈਟ ਦੀ ਸਰਹੱਦ 'ਤੇ ਤਿੱਖੀ ਨਜ਼ਰ ਰੱਖੇਗਾ। ਇਸ ਦੇ ਨਾਲ ਹੀ ਪਾਕਿਸਤਾਨ ਵਲੋਂ ਅੱਤਵਾਦੀ ਘੁਸਪੈਠ ਦੀ ਘਟਨਾ ਨੂੰ ਜਿਸ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ, ਉਸ 'ਤੇ ਵੀ ਸੈਟੇਲਾਈਟ ਭਾਰਤੀ ਸੈਨਾ ਦੀ ਬਹੁਤ ਮਦਦ ਕਰੇਗਾ।
ਬਾਲੀਵੁੱਡ ਸੰਗੀਤਕਾਰ ਸਾਚੇਤ-ਪ੍ਰੰਪਰਾ ਨਾਲ ਗੱਲ ਬਾਤ, ਸਾਚੇਤ-ਪ੍ਰੰਪਰਾ ਨੇ ਦਿੱਤੇ ਕਈ ਹਿੱਟ ਗੀਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦੇਸ਼ ਦੀ ਖੁਫੀਆ ਅੱਖ ਰਖੇਗੀ ਦੁਸ਼ਮਣ 'ਤੇ ਨਜ਼ਰ, ISRO ਭਲਕੇ ਕਰੇਗੀ ਸੈਟੇਲਾਈਟ ਲਾਂਚ, ਜਾਣੋ ਖੂਬੀਆਂ
ਏਬੀਪੀ ਸਾਂਝਾ
Updated at:
06 Nov 2020 06:07 PM (IST)
ਦੁਸ਼ਮਣ ਦੇਸ਼ਾਂ 'ਤੇ ਨਜ਼ਰ ਰੱਖਣ ਤੋਂ ਇਲਾਵਾ EOS -01 ਨੂੰ ਨਾਗਰਿਕ ਕਾਰਜਾਂ ਜਿਵੇਂ ਖੇਤੀਬਾੜੀ, ਜੰਗਲਾਤ, ਮਿੱਟੀ ਦੀ ਨਮੀ, ਭੂ-ਵਿਗਿਆਨ, ਤੱਟਵਰਤੀ ਨਿਗਰਾਨੀ ਅਤੇ ਹੜ੍ਹ ਨਿਗਰਾਨੀ ਲਈ ਵੀ ਵਰਤਿਆ ਜਾਏਗਾ।
- - - - - - - - - Advertisement - - - - - - - - -