ਲਖਨਾਉ: ਸ਼ਰਾਬ ਦੇ ਸ਼ੌਕੀਨ ਅਕਸਰ ਘਰ 'ਚ ਸਟਾਕ ਇਕੱਠਾ ਕਰਦੇ ਹਨ, ਫਿਰ ਜ਼ਰੂਰਤ ਅਨੁਸਾਰ ਕੱਢ-ਕੱਢ ਕੇ ਪੀਂਦੇ ਰਹਿੰਦੇ ਹਨ।ਪਰ ਜੇ ਤੁਸੀਂ ਉੱਤਰ ਪ੍ਰਦੇਸ਼ ਵਿੱਚ ਹੋ, ਤਾਂ ਹੁਣ ਇਹ ਕੰਮ ਇੰਨਾ ਸੌਖਾ ਨਹੀਂ ਹੋ ਰਿਹਾ। ਕਿਉਂਕਿ ਯੂਪੀ ਦੇ ਲੋਕਾਂ ਨੂੰ ਇਸ ਦੇ ਲਈ ਲਾਇਸੈਂਸ ਲੈਣਾ ਪਏਗਾ।


ਦਰਅਸਲ, ਯੋਗੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਜਾਰੀ ਕੀਤੀ ਹੈ। ਇਸਦੇ ਤਹਿਤ, ਜੇ ਤੁਸੀਂ ਸ਼ਰਾਬ ਨੂੰ ਸੀਮਾ ਤੋਂ ਉੱਪਰ ਰੱਖਦੇ ਹੋ ਤਾਂ ਤੁਹਾਨੂੰ ਲਾਇਸੈਂਸ ਲੈਣਾ ਪਏਗਾ। ਰਾਜ ਦੀ ਨਵੀਂ ਆਬਕਾਰੀ ਨੀਤੀ ਦੇ ਤਹਿਤ, 'ਲੋਕਾਂ ਨੂੰ ਨਿੱਜੀ ਵਰਤੋਂ ਲਈ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਸ਼ਰਾਬ ਖਰੀਦਣ, ਲਿਜਾਣ ਜਾਂ ਸਟਾਕ ਲਈ ਲਾਇਸੈਂਸ ਲੈਣਾ ਹੋਵੇਗਾ।'

ਰਿਪੋਰਟਾਂ ਦੇ ਅਨੁਸਾਰ, ਨਵੀਂ ਨੀਤੀ ਦੇ ਤਹਿਤ, ਪ੍ਰਤੀ ਵਿਅਕਤੀ ਜਾਂ ਇੱਕ ਘਰ ਵਿੱਚ ਸਿਰਫ ਛੇ ਲੀਟਰ ਸ਼ਰਾਬ ਖਰੀਦਣ, ਲਿਜਾਣ ਜਾਂ ਨਿੱਜੀ ਕਬਜ਼ੇ ਵਿੱਚ ਰੱਖਣ ਲਈ ਇੱਕ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਵੱਧ ਸ਼ਰਾਬ ਲੈਣ ਲਈ ਆਬਕਾਰੀ ਵਿਭਾਗ ਤੋਂ ਲਾਇਸੈਂਸ ਲੈਣਾ ਪੈਂਦਾ ਹੈ।

ਸਿਰਫ ਇਹ ਹੀ ਨਹੀਂ, ਇਸਦੇ ਲਈ ਤੁਹਾਨੂੰ ਹਰ ਸਾਲ 12 ਹਜ਼ਾਰ ਰੁਪਏ ਸਰਕਾਰ ਨੂੰ ਲਾਇਸੈਂਸ ਦੇ ਰੂਪ ਵਿੱਚ ਦੇਣੇ ਪੈਣਗੇ। ਨਾਲ ਹੀ 51 ਹਜ਼ਾਰ ਰੁਪਏ ਸੁਰੱਖਿਆ ਦੇ ਤੌਰ 'ਤੇ ਆਬਕਾਰੀ ਵਿਭਾਗ ਨੂੰ ਦੇਣੇ ਪੈਣਗੇ।ਇਸ ਲਈ ਹੁਣ ਜੇ ਤੁਸੀਂ ਯੂਪੀ ਵਿੱਚ 6 ਲੀਟਰ ਤੋਂ ਜ਼ਿਆਦਾ ਸ਼ਰਾਬ ਪੀਣ ਬਾਰੇ ਸੋਚ ਰਹੇ ਹੋ, ਤਾਂ ਲਾਇਸੈਂਸ ਲੈਣ ਲਈ ਤਿਆਰ ਹੋ ਜਾਓ।