Jawan Viral Video:  ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਅਕਸਰ ਉੱਤਰਾਖੰਡ ਹਿਮਾਲਿਆ ਦੇ ਆਲੇ ਦੁਆਲੇ ਜ਼ੀਰੋ ਤਾਪਮਾਨ ਵਿੱਚ ਗਸ਼ਤ ਕਰਦੇ ਦੇਖੇ ਜਾਂਦੇ ਹਨ। ਹਾਲ ਹੀ 'ਚ ITBP ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ITBP ਦੇ 55 ਸਾਲਾ ਕਮਾਂਡੈਂਟ ਰਤਨ ਸਿੰਘ ਸੋਨਲ ਨੇ ਲੱਦਾਖ 'ਚ 17,500 ਫੁੱਟ ਦੀ ਉਚਾਈ ਤੇ ਮਨਫੀ 30 ਡਿਗਰੀ ਤਾਪਮਾਨ 'ਤੇ 65 ਪੁਸ਼ਅੱਪ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਉਹਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।







ਵੀਡੀਓ 'ਚ ਕਮਾਂਡੈਂਟ ਰਤਨ ਸਿੰਘ ਲੱਦਾਖ 'ਚ ਬਰਫੀਲੀ ਚੋਟੀ 'ਤੇ ਪੁਸ਼ਅੱਪ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਸਮੁੰਦਰ ਤਲ ਤੋਂ ਉਚਾਈ 17500 ਫੁੱਟ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਇੱਥੇ ਤਾਪਮਾਨ -30 ਡਿਗਰੀ ਸੈਲਸੀਅਸ ਹੈ ਅਤੇ ਉਸਦੀ ਉਮਰ 55 ਸਾਲ ਹੈ। ਉਸ ਦੀ ਹਿੰਮਤ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕ ਉਹਨਾਂ ਦੇ ਹੌਂਸਲੇ ਨੂੰ ਸਲਾਮ ਕਰ ਰਹੇ ਹਨ।




ਆਈਟੀਬੀਪੀ ਦੇਸ਼ ਦੀ ਪ੍ਰਮੁੱਖ ਅਰਧ ਸੈਨਿਕ ਬਲ -
ਦੱਸ ਦਈਏ ਕਿ ਭਾਰਤ-ਤਿੱਬਤ ਬਾਰਡਰ ਪੁਲਿਸ ਦਾ ਗਠਨ ਸਾਲ 1962 ਵਿੱਚ ਹੋਇਆ ਸੀ। ਸਰਹੱਦ ਤੋਂ ਇਲਾਵਾ ਆਈਟੀਬੀਪੀ ਦੇ ਜਵਾਨਾਂ ਨੂੰ ਨਕਸਲ ਵਿਰੋਧੀ ਅਪਰੇਸ਼ਨਾਂ ਸਮੇਤ ਹੋਰ ਅਪਰੇਸ਼ਨਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ITBP ਦੇਸ਼ ਦੀ ਮੋਹਰੀ ਨੀਮ ਫੌਜੀ ਬਲ ਹੈ। ਇਸ ਫੋਰਸ ਦੇ ਜਵਾਨ ਆਪਣੀ ਸਖ਼ਤ ਸਿਖਲਾਈ ਅਤੇ ਪੇਸ਼ੇਵਰਤਾ ਲਈ ਜਾਣੇ ਜਾਂਦੇ ਹਨ।

ਇਸ ਦੇ ਨਾਲ ਹੀ ਉਹ ਕਿਸੇ ਵੀ ਸਥਿਤੀ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਾਰਾ ਸਾਲ ਹਿਮਾਲਿਆ ਦੀ ਗੋਦ ਵਿਚ ਬਰਫ਼ ਨਾਲ ਢਕੀਆਂ ਅਗਾਂਹਵਧੂ ਚੌਕੀਆਂ 'ਤੇ ਰਹਿ ਕੇ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ, ਇਸ ਲਈ ਉਨ੍ਹਾਂ ਨੂੰ 'ਹਿਮਵੀਰ' ਵੀ ਕਿਹਾ ਜਾਂਦਾ ਹੈ।


ਇਹ ਵੀ ਪੜ੍ਹੋ: Coronavirus in India: ਭਾਰਤ 'ਚ ਕੋਰੋਨਾ ਕੇਸਾਂ 'ਚ 12.6 ਫੀਸਦੀ ਦਾ ਵਾਧਾ, ਪਿਛਲੇ 24 ਘੰਟਿਆਂ 'ਚ 15102 ਨਵੇਂ ਕੇਸ ਹੋਏ ਦਰਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904