Shopian Encounter: ਜੰਮੂ -ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਸਾਡੇ ਪੰਜ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ। ਅੱਜ ਸ਼ੋਪੀਆਂ 'ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਗਾਂਦਰਬਲ ਦੇ ਮੁਖਤਾਰ ਸ਼ਾਹ ਵਜੋਂ ਹੋਈ ਹੈ, ਜਿਸਨੇ ਬਿਹਾਰ ਵਿੱਚ ਇੱਕ ਗਲੀ ਵਿਕਰੇਤਾ ਵਰਿੰਦਰ ਪਾਸਵਾਨ ਦਾ ਕਤਲ ਕੀਤਾ ਸੀ।


ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ


ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਸ਼ੋਪੀਆਂ ਮੁਕਾਬਲੇ ਵਿੱਚ ਮਾਰੇ ਗਏ ਤਿੰਨ ਅੱਤਵਾਦੀ ਲਸ਼ਕਰ--ਤੋਇਬਾ (LeT) ਦੇ ਹਨ। ਫਿਲਹਾਲ ਦੋ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।




ਕੱਲ੍ਹ ਸ਼ਹੀਦ ਹੋਏ ਪੰਜ ਜਵਾਨ


ਘਾਟੀ ਵਿੱਚ ਅੱਤਵਾਦੀ ਫਿਰ ਤੋਂ ਸਿਰ ਚੁੱਕ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀ ਲਗਾਤਾਰ ਘਾਟੀ ਦੀਆਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਾਂ ਸੁਰੱਖਿਆ ਬਲਾਂ 'ਤੇ ਹਮਲੇ ਕਰ ਰਹੇ ਹਨ। ਕੱਲ੍ਹ, ਅੱਤਵਾਦੀਆਂ ਨੇ ਪੁੰਛ ਦੇ ਸੂਰਨਕੋਟ ਕੰਟਰੋਲ ਰੇਖਾ ਦੇ ਨਾਲ ਲੱਗਦੇ ਖੇਤਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਘੁਸਪੈਠ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਮੁੱਠਭੇੜ ਸ਼ੁਰੂ ਹੋਈ, ਜਿਸ ਤੋਂ ਬਾਅਦ ਫੌਜ ਦਾ ਇੱਕ ਜੇਸੀਓ ਅਤੇ 4 ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ। ਜ਼ਖ਼ਮੀ ਫੌਜੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸ਼ਹੀਦ ਫੌਜੀਆਂ 'ਚ ਤਿੰਨ ਸ਼ਹੀਦ ਪੰਜਾਬ ਦੇ ਸੀ।


ਸ਼ਹੀਦ ਜਵਾਨ ਕਿੱਥੇ ਰਹਿ ਰਹੇ ਸਨ?



  • ਨਾਇਬ ਸੂਬੇਦਾਰ ਜਸਵਿੰਦਰ ਸਿੰਘ (ਜੇਸੀਓ) - ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਦਾ ਵਸਨੀਕ ਸੀ।

  • ਨਾਇਕ ਮਨਦੀਪ ਸਿੰਘ- ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਲਾ ਦਾ ਰਹਿਣ ਵਾਲਾ ਸੀ।

  • ਸਿਪਾਹੀ ਗੱਜਣ ਸਿੰਘ- ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪੰਚਾਂਦਰ ਪਿੰਡ ਦਾ ਵਸਨੀਕ ਸੀ।

  • ਸਿਪਾਹੀ ਸਾਰਜ ਸਿੰਘ- ਯੂਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਅਖਤਰਪੁਰ ਧਵਕਲ ਪਿੰਡ ਨਾਲ ਸਬੰਧਤ ਸੀ।

  • ਸਿਪਾਹੀ ਵੈਸਾਖ ਐਚ- ਕੇਰਲ ਦੇ ਕੋਲਮ ਜ਼ਿਲੇ ਦੇ ਓਡਾਨਵੱਟਮ ਪਿੰਡ ਦਾ ਰਹਿਣ ਵਾਲਾ ਸੀ।


ਇਹ ਵੀ ਪੜ੍ਹੋ: Rakesh Jhunjhunwala Airline: ਰਾਕੇਸ਼ ਝੁਨਝੁਨਵਾਲਾ ਦੀ Akasa Airlines ਨੂੰ ਮਿਲੀ ਹਰੀ ਝੰਡੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ NoC


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904