ਜੈਪੁਰ: ਕੋਈ ਕੰਪਨੀ ਆਪਣੇ ਕਰਮਚਾਰੀਆਂ ਨੂੰ ਚਿਲ ਕਰਨ ਲਈ ਵੀ ਇੱਕ ਛੁੱਟੀ ਆਪਣੇ ਵੱਲੋਂ ਦੇ ਸਕਦੀ ਹੈ? ਸੋਚ ਕੇ ਬਹੁਤ ਅਜੀਬ ਲੱਗਦਾ ਹੈ ਕਿ ਕਿਉਂਕਿ ਕੰਪਨੀਆਂ ਨੂੰ ਤਾਂ ਕੰਮ ਕਾਰਨ ਲਈ ਛੁੱਟੀ ਵੀ ਗਵਾਰਾ ਨਹੀਂ ਹੁੰਦੀ ਪਰ ਜੈਪੁਰ ਦੀ ਇੱਕ ਕੰਪਨੀ ਨੇ ਅਜਿਹਾ ਕਰ ਦਿਖਾਇਆ ਹੈ।


ਦਰਅਸਲ ਨੈੱਟਫਲਿਕਸ ਦਾ ਮਸ਼ਹੂਰ ਸਪੈਨਿਸ਼ ਸ਼ੋਅ 'ਮਨੀ ਹੀਸਟ' ਆਪਣਾ 5ਵਾਂ ਤੇ ਅੰਤਿਮ ਸੀਜ਼ਨ ਤਿੰਨ ਸਤੰਬਰ ਨੂੰ ਓਟੀਟੀ ਸਟ੍ਰੀਮਿੰਗ ਪਲੇਟਫਾਰਮ 'ਤੇ ਜਾਰੀ ਕਰੇਗਾ। ਇਸ ਸ਼ੋਅ ਨੇ ਭਾਰਤ ਸਮੇਤ ਦੁਨੀਆਂ ਭਰ 'ਚ ਮਸ਼ਹੂਰੀ ਹਾਸਲ ਕੀਤੀ ਹੈ। ਅਜਿਹੇ 'ਚ ਜੈਪੁਰ ਦੀ ਇਕ ਫਰਮ 'Verve Logic' ਨੇ ਕਰਮਚਾਰੀਆਂ ਲਈ ਤਿੰਨ ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।ਇਸ ਨੂੰ ਨੈਟਫਲਿਕਸ 'ਤੇ ਚਿਲ ਹੌਲੀਡੇਅ ਵਜੋਂ ਐਲਾਨਿਆ ਗਿਆ ਹੈ। ਦਰਅਸਲ ਉਸੇ ਦਿਨ ਹੀ ਸ਼ੋਅ ਰਿਲੀਜ਼ ਹੋਵੇਗਾ।


ਕੰਪਨੀ ਦੇ ਸੀਈਓ ਅਭਿਸ਼ੇਨ ਜੈਨ ਨੇ ਆਪਣੇ ਕਰਮਚਾਰੀਆਂ ਦਾ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀ ਸਖ਼ਤ ਮਿਹਨਤ ਲਈ ਧੰਨਵਾਦ ਕੀਤਾ। ਸੋਸ਼ਲ ਮੀਡੀਆ 'ਤੇ ਆਪਣੇ ਕਰਮਚਾਰੀਆਂ ਨੂੰ ਦਿੱਤੇ ਸੰਦੇਸ਼ 'ਚ Verve Logic ਦੇ ਸੀਈਓ ਨੇ ਕਿਹਾ ਇਕ ਵਾਰ ਬ੍ਰੇਕ ਲੈਣਾ ਠੀਕ ਹੈ।


ਅਭਿਸ਼ੇਕ ਜੈਨ ਨੇ ਕਿਹਾ, 'ਅਸੀਂ ਇਹ ਪਹਿਲ ਸਿਰਫ਼ ਗਲਤ ਛੁੱਟੀਆਂ ਲਈ ਈਮੇਲ, ਮਾਸ ਬੰਕ ਤੇ ਫੋਨ ਬੰਦ ਕਰਨਾ ਰੋਕਣ ਲਈ ਨਹੀਂ ਕੀਤੀ ਸਗੋਂ ਕਈ ਵਾਰ ਫੁਰਸਤ ਦੇ ਪਲ ਕੰਮ 'ਤੇ ਐਨਰਜੀ ਲਈ ਸਰਵੋਤਮ ਖੁਰਾਕ ਵਜੋਂ ਕੰਮ ਕਰਦੇ ਹਨ।'






ਇਸ ਦੇ ਨਾਲ ਹੀ ਉਨ੍ਹਾਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਘਰ ਤੋਂ ਕੰਮ ਦੌਰਾਨ ਸ਼ਾਨਦਾਰ ਭਾਵਨਾ ਦਿਖਾਈ ਤੇ ਮੁਸ਼ਕਲ ਸਮੇਂ 'ਚ ਕੰਪਨੀ ਦਾ ਸਾਥ ਦਿੱਤਾ। ਉਨ੍ਹਾਂ ਲਿਖਿਆ, 'ਅਸੀਂ ਇਹ ਜਾਣਦੇ ਹਾਂ ਇਸ ਸਭ ਤੋਂ ਬਾਅਦ ਇਕ ਬ੍ਰੇਕ ਤਾਂ ਬਣਦਾ ਹੈ।' ਅਭਿਸ਼ੇਕ ਜੈਨ ਦੇ ਇਸ ਉਪਰਾਲੇ ਨੂੰ ਨੈੱਟਫਲਿਕਸ ਨੇ ਵੀ ਨੋਟਿਸ ਕੀਤਾ ਹੈ।