Jairam Ramesh On Rajeev Chandrasekhar : ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (Rajeev Chandrasekhar) ਨੇ ਕਾਂਗਰਸ 'ਤੇ ਵਿਦੇਸ਼ੀ ਕੋਵਿਡ ਟੀਕਿਆਂ ਦੀ ਵਰਤੋਂ ਨੂੰ ਵਡਾਵਾ ਦੇਣ ਦਾ ਦੋਸ਼ ਲਗਾਇਆ ਸੀ। ਇਸ 'ਤੇ ਪਲਟਵਾਰ ਕਰਦੇ ਹੋਏ ਹੁਣ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਚੰਦਰਸ਼ੇਖਰ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ 'ਚਿਕਨੇ ਖੰਭੇ 'ਤੇ ਚੜ੍ਹਨ ਦੀ ਤੁਹਾਡੀ ਲਾਲਸਾ ਤੁਹਾਨੂੰ ਜ਼ਿਆਦਾ ਝੂਠਾ ਨਾ ਬਣਾ ਦੇਵੇ ,ਜਿੰਨੇ ਤੁਸੀਂ ਹੋ। ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਬਕਵਾਸ ਕਿਹਾ ਹੈ।


ਦਰਅਸਲ, ਕੇਂਦਰੀ ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁੱਕਰਵਾਰ (20 ਜਨਵਰੀ) ਨੂੰ ਟਵੀਟ ਕਰਕੇ ਕਾਂਗਰਸੀ ਨੇਤਾਵਾਂ 'ਤੇ ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀ ਲਈ ਲਾਬਿੰਗ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ, ਪੀ. ਚਿਦੰਬਰਮ ਅਤੇ ਜੈਰਾਮ ਰਮੇਸ਼ ਕੋਵਿਡ ਦੌਰ ਦੌਰਾਨ ਵਿਦੇਸ਼ੀ ਟੀਕਿਆਂ ਲਈ ਦਬਾਅ ਪਾ ਰਹੇ ਸਨ। ਜੈਰਾਮ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ।

 

ਚਿਦੰਬਰਮ ਨੇ ਵਿਦੇਸ਼ੀ ਟੀਕਿਆਂ ਨੂੰ ਲੈ ਕੇ ਕੀਤਾ ਸੀ ਟਵੀਟ  


ਦਰਅਸਲ, ਕਾਂਗਰਸ ਨੇਤਾ ਪੀ ਚਿਦੰਬਰਮ ਨੇ 27 ਦਸੰਬਰ 2021 ਨੂੰ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਟਵੀਟ ਕੀਤਾ ਸੀ ਕਿ ਭਾਰਤ ਵਿੱਚ ਸਿਰਫ ਤਿੰਨ ਟੀਕੇ ਹਨ- ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੁਟਨਿਕ। ਮੋਦੀ ਸਰਕਾਰ ਦੀ ਸੁਰੱਖਿਆਵਾਦੀ ਨੀਤੀ ਕਾਰਨ Pfizer, Moderna ਵੈਕਸੀਨ ਭਾਰਤ ਤੋਂ ਬਾਹਰ ਹਨ।


ਰਾਜੀਵ ਚੰਦਰਸ਼ੇਖਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਸੀ।

ਰਾਜੀਵ ਚੰਦਰਸ਼ੇਖਰ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ “ਸਾਰੇ ਭਾਰਤੀਆਂ ਨੂੰ ਇਹ ਯਾਦ ਦਿਵਾਉਣ ਲਈ ਕਿ ਫਾਈਜ਼ਰ ਨੇ ਮੁਆਵਜ਼ੇ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਭਾਰਤ ਸਰਕਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਰਾਹੁਲ, ਚਿਦੰਬਰਮ ਅਤੇ ਜੈਰਾਮ ਰਮੇਸ਼ ਕੋਵਿਡ ਦੌਰਾਨ ਵਿਦੇਸ਼ੀ ਟੀਕਿਆਂ ਨੂੰ ਵਡਾਵਾ ਦੇ ਰਹੇ ਸੀ।