ਨਵੀਂ ਦਿੱਲੀ: ਰਾਜ ਸਭਾ ਸੰਸਦ ਮੈਂਬਰ ਤੇ ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਦੀ ਟੀਕਾਕਰਨ ਨੀਤੀ ਨੂੰ ਲੈ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਟੀਕਾਕਰਨ ਨੂੰ ਲੈ ਕੇ ਕੋਈ ਨੀਤੀ ਨਹੀਂ।

ਜੈਰਾਮ ਰਮੇਸ਼ ਨੇ ਟਵੀਟ ਕੀਤਾ, 'ਮੋਦੀ ਦੀ ਟੀਕਾਕਰਨ ਰਣਨੀਤੀ (ਖਾਸ ਤੌਰ ਤੇ 18-44 ਸਾਲ ਦੇ ਲੋਕਾਂ ਲਈ) ਹਕੀਕਤ 'ਚ ਕੋਈ ਨੀਤੀ ਹੀ ਨਹੀਂ। ਇਹ ਅਨਿਆਂ ਹੈ। ਟੀਕਿਆਂ ਦੀ ਭਾਰੀ ਕਮੀ, ਕੋਵਿਨ ਬੁਕਿੰਗ ਨੂੰ ਜ਼ਰੂਰੀ ਕਰਨ ਦੀ ਵਜ੍ਹਾ ਨਾਲ ਜ਼ਿਆਦਾਤਰ ਦਾ ਛੁੱਟ ਜਾਣਾ, ਸੁਪਰੀਮ ਕੋਰਟ 'ਚ ਦਿੱਤੇ ਗਏ ਸਰਕਾਰੀ ਹਲਫਨਾਮੇ ਦੇ ਮੁਤਾਬਕ, 50 ਪ੍ਰਤੀਸ਼ਤ ਵੈਕਸੀਨ ਨਿੱਜੀ ਹਸਪਤਾਲਾਂ ਲਈ।'

Modi’s vaccination policy, esp. for 18-44 age group, is no policy actually & worse is MOST INEQUITABLE.
1.Massive shortage of vaccines.
2.Mandatory CoWin booking excludes majority.
3.Acc. to Govt’s affidavit in Supreme Court, 50% vaccines allotted to states is for pvt hospitals! pic.twitter.com/dyrENkDevB
— Jairam Ramesh (@Jairam_Ramesh) May 12, 2021

ਇਸ ਤੋਂ ਪਹਿਲਾਂ ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਕੇਂਦਰ ਦੀ ਵੈਕਸੀਨੇਸ਼ਨ ਪਾਲਿਸੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਟਵੀਟ ਕਰਕੇ ਕਿਹਾ 'ਭਾਰਤ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਹੈ। ਬੀਜੇਪੀ ਸਰਕਾਰ ਨੇ 12 ਅਪ੍ਰੈਲ ਨੂੰ ਟੀਕਾ ਉਤਸਵ ਮਨਾ ਦਿੱਤਾ, ਪਰ ਟੀਕੇ ਦੀ ਕੋਈ ਵਿਵਸਥਾ ਨਹੀਂ ਕੀਤੀ ਤੇ ਇਨ੍ਹਾਂ 30 ਦਿਨਾਂ 'ਚ ਸਾਡੇ ਟੀਕਾਕਰਨ 'ਚ 82 ਫੀਸਦ ਦੀ ਗਿਰਾਵਟ ਆਈ।'

भारत सबसे बड़ा वैक्सीन उत्पादक देश है।

भाजपा सरकार ने 12 अप्रैल को टीका उत्सव मना दिया, लेकिन वैक्सीन की कोई व्यवस्था नहीं की और इन 30 दिनों में हमारे टीकाकरण में 82% की गिरावट आई।

मोदी जी वैक्सीन फैक्ट्रियों में गए, फोटो भी खिंचाई मगर उनकी सरकार ने वैक्सीन का पहला ऑर्डर 1/2 pic.twitter.com/5VEOhQNbmN
— Priyanka Gandhi Vadra (@priyankagandhi) May 12, 2021

ਉਨ੍ਹਾਂ ਸਵਾਲ ਕੀਤਾ, 'ਪ੍ਰਧਾਨ ਮੰਤਰੀ ਨਰੇਂਦਰ ਮੋਦੀ ਟੀਕਾ ਬਣਾਉਣ ਵਾਲੀਆਂ ਕੰਪਨੀਆਂ 'ਚ ਗਏ, ਫੋਟੋ ਵੀ ਖਿਚਾਈ ਪਰ ਉਨ੍ਹਾਂ ਦੀ ਸਰਕਾਰ ਨੇ ਟੀਕੇ ਦਾ ਪਹਿਲਾ ਆਰਡਰ ਜਨਵਰੀ, 2021 'ਚ ਕਿਉਂ ਕੀਤਾ? ਅਮਰੀਕਾ ਤੇ ਹੋਰ ਦੇਸ਼ਾਂ ਨੇ ਹਿੰਦੁਸਤਾਨੀ ਟੀਕਾ ਕੰਪਨੀਆਂ ਨੂੰ ਬਹੁਤ ਪਹਿਲਾਂ ਆਰਡਰ ਦਿੱਤਾ ਹੋਇਆ ਸੀ। ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਨ੍ਹਾਂ ਕਿਹਾ ਕਿ ਘਰ-ਘਰ ਟੀਕਾ ਪਹੁੰਚਾਏ ਬਿਨਾਂ ਕੋਰੋਨਾ ਮਹਾਂਮਾਰੀ ਨਾਲ ਲੜਨਾ ਅਸੰਭਵ ਹੈ।'