ਨਵੀਂ ਦਿੱਲੀ: ਜੈਸ਼ ਅੱਤਵਾਦੀ ਹਿਦਾਯਤੁੱਲਾ ਨੇ ਪਾਕਿਸਤਾਨ ਦੀ ਸਾਜਿਸ਼ ਦਾ ਸਨਸਨੀਖੇਜ ਖੁਲਾਸਾ ਕੀਤਾ ਹੈ। ਅੱਤਵਾਦੀ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਪਾਕਿਸਤਾਨ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ 'ਤੇ ਹਮਲਾ ਕਰਨ ਲਈ ਨਜ਼ਰ ਰੱਖਵਾ ਰਿਹਾ ਹੈ। ਇਸ ਦੇ ਲਈ ਪਾਕਿਸਤਾਨ ਨੇ ਡੋਵਾਲ ਦੇ ਦਫ਼ਤਰ ਦੀ ਰੇਕੀ ਵੀ ਕੀਤੀ ਸੀ।


ਅੱਤਵਾਦੀ ਹਿਦਾਯਤੁੱਲਾਹ ਨੇ ਇਸ ਰੇਕੀ ਦੇ ਕਈ ਅਹਿਮ ਵੀਡੀਓ ਪਾਕਿਸਤਾਨ ਵਿਚ ਜੈਸ਼ ਹੈਂਡਲਰਾਂ ਨੂੰ ਭੇਜੇ। ਹਿਦਾਯਤੁੱਲਾ ਨੂੰ ਕੁਝ ਦਿਨ ਪਹਿਲਾਂ ਹੀ ਜੰਮੂ ਕਸ਼ਮੀਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ।


ਉਰੀ ਸਰਜੀਕਲ ਸਟ੍ਰਾਈਕ ਤੋਂ ਅਜੀਤ ਡੋਵਾਲ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹਨ। ਪਰ ਹੁਣ ਇਹ ਖੁਲਾਸਾ ਹੋਇਆ ਹੈ ਕਿ ਡੋਵਾਲ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਜੈਸ਼ ਅੱਤਵਾਦੀ ਹਿਦਾਯਤੁੱਲਾ ਨੇ ਉਨ੍ਹਾਂ ਦੀ ਰੇਕੀ ਕੀਤੀ ਸੀ। ਇਸ ਖੁਲਾਸੇ ਤੋਂ ਬਾਅਦ ਅਜੀਤ ਡੋਵਾਲ ਦੇ ਘਰ ਅਤੇ ਦਫਤਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।


ਇਹ ਵੀ ਪੜ੍ਹੋ: ਉੱਤਰ ਭਾਰਤ 'ਚ ਆਏ ਭੂਚਾਲ ਦੌਰਾਨ ਰਾਹੁਲ ਗਾਂਧੀ ਲਾਈਵ ਚੈੱਟ 'ਚ ਰਹੇ ਬਿੱਜੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904