ਪਟਨਾ: ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਤੇ ਇਹ ਕੋਈ ਬੰਦਸ਼ ਨਹੀਂ ਵੇਖਦਾ। ਇਸ ਦਾ ਤਾਜ਼ਾ ਉਦਾਹਰਣ ਵੇਖਣ ਨੂੰ ਮਿਲਿਆ ਬਿਹਾਰ ਸੂਬੇ ‘ਚ। ਜਿੱਥੇ ਦੇ ਇੱਕ ਤਿੰਨ ਬੱਚਿਆਂ ਦੇ ਪਿਓ ਨੂੰ ਘਾਟੀ ਦੀਆਂ ਖੂਬਸੂਰਤ ਵਾਦੀਆਂ ਦੀ ਕੁੜੀ ਨਾਲ ਪਿਆਰ ਹੋ ਗਿਆ। ਜੀ ਹਾਂ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀ ਕੁੜੀ ਨੇ ਬਿਹਾਰ ਦੇ ਵਿਅਕਤੀ ਨਾਲ ਵਿਆਹ ਕੀਤਾ। ਇਸ ‘ਚ ਉਸ ਨੇ ਇਹ ਤਕ ਨਹੀਂ ਵੇਖਿਆ ਕਿ ਉਹ ਤਿੰਨ ਬੱਚਿਆਂ ਦਾ ਪਿਓ ਹੈ।

ਬਗੈਰ ਕਿਸੇ ਦੀ ਪ੍ਰਵਾਹ ਕੀਤੇ ਕੁੜੀ ਨੇ ਬਿਹਾਰ ਦੇ ਮੁਹੰਮਦ ਸੁਭਾਨ ਨਾਲ ਨਿਕਾਹ ਕੀਤਾ ਤੇ ਸਭ ਨੂੰ ਦੱਸੇ ਬਗੈਰ ਉਸ ਨਾਲ ਬਿਹਾਰ ਦੇ ਪਿੰਡ ਛਾਵ ਆ ਗਈ। ਪੁਲਿਸ ਨੂੰ ਜਿਵੇਂ ਹੀ ਇਹ ਪਤਾ ਲੱਗਿਆ ਕੀ ਸੁਪੌਲ ‘ਚ ਕਸ਼ਮੀਰੀ ਕੁੜੀ ਆਈ ਹੈ ਤਾਂ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਤੇ ਜੰਮੂ-ਕਸ਼ਮੀਰ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ। ਜਦੋਂ ਜੰਮੂ-ਕਸ਼ਮੀਰ ਪੁਲਿਸ ਨੇ ਇਸ ਮਾਮਲੇ ‘ਚ ਦਿਲਚਸਪੀ ਨਹੀਂ ਲਈ ਤਾਂ ਪੁਲਿਸ ਨੇ ਵੀ ਕਸ਼ਮੀਰੀ ਕੁੜੀ ਨੂੰ ਰਿਹਾਅ ਕਰ ਦਿੱਤਾ।

ਇਸ ਤੋਂ ਬਾਅਦ ਦੋਵਾਂ ਨੇ ਕੋਰਟ ਮੈਰਿਜ ਤੇ ਨਿਕਾਹ ਕੀਤਾ। ਹੁਣ ਜੰਮੂ-ਕਸ਼ਮੀਰ ਪੁਲਿਸ ਕੁੜੀ ਨੂੰ ਲੈ ਜਾਣ ਲਈ ਸੁਪੌਲ ਪਹੁੰਚੀ ਹੈ। ਜਦਕਿ ਕੁੜੀ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਬਿਹਾਰ ਪੁਲਿਸ ਕੁੜੀ ਦੀ ਬਰਾਮਦਗੀ ਲਈ ਕਈ ਥਾਂਵਾਂ ‘ਤੇ ਪੁੱਛਗਿੱਛ ਕਰ ਚੁੱਕੀ ਹੈ ਪਰ ਉਨ੍ਹਾਂ ਦੇ ਹੱਥ ਖਾਲੀ ਹਨ।

ਮੁਹਮੰਦ ਸੁਭਾਨ ਕਸ਼ਮੀਰ ‘ਚ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਪਹਿਲਾਂ ਤੋਂ ਤਿੰਨ ਬੱਚਿਆਂ ਦਾ ਪਿਓ ਹੈ। ਬਿਹਾਰ ਦੇ ਮੁੰਡੇ ਕਸ਼ਮੀਰ ਦੀ ਕੁੜੀ ਨੂੰ ਲੈ ਕੇ ਆਉਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲ਼ਾਂ ਵੀ ਦੋ ਸਕੇ ਭਰਾ ਦੋ ਕਸ਼ਮੀਰੀ ਕੁੜੀਆਂ ਨੂੰ ਭਜਾ ਕੇ ਲੈ ਆਏ ਸੀ ਜਿਨ੍ਹਾਂ ਨੂੰ ਕਸ਼ਮੀਰ ਪੁਲਿਸ ਵਾਪਸ ਲੈ ਗਈ ਸੀ।