Jammu Kashmir Assembly Election 2024 Live: ਜੰਮੂ-ਕਸ਼ਮੀਰ ਦੇ ਲੋਕ 10 ਸਾਲ ਬਾਅਦ ਪਾਉਣਗੇ ਵੋਟ, 24 ਸੀਟਾਂ ਲਈ ਵੋਟਿੰਗ ਸ਼ੁਰੂ, ਦੇਖੋ ਪਲ-ਪਲ ਦੀ ਅਪਡੇਟ
Jammu Kashmir Assembly Election 2024 Live: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਅੱਜ (18 ਸਤੰਬਰ) ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। 90 ਵਿਧਾਨ ਸਭਾ ਸੀਟਾਂ ਵਾਲੇ ਜੰਮੂ-ਕਸ਼ਮੀਰ ਦੀਆਂ 24 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ।
Jammu Kashmir Election Live: ਜੰਮੂ-ਕਸ਼ਮੀਰ ਦੇ ਸ਼ਿੰਗਸ ਹਲਕੇ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਰਿਆਜ਼ ਅਹਿਮਦ ਖਾਨ ਨੇ ਕਿਹਾ, "ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਵੋਟ ਪਾਉਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕ ਸਮਝ ਗਏ ਹਨ ਕਿ ਇਹ ਵੋਟ ਬਹੁਤ ਜ਼ਰੂਰੀ ਹੈ। ਅੱਜ ਦੀ ਵੋਟ ਖਾਮੋਸ਼ ਇੰਕਲਾਬ ਦੇ ਲਈ ਹੈ।" ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਘਰ ਤੋਂ ਬਾਹਰ ਨਿਕਲਣ ਅਤੇ ਵੋਟ ਕਰਨ।
11 ਵਜੇ ਤੱਕ ਹੋਈ ਲਗਭਗ 27 ਫੀਸਦੀ ਵੋਟਿੰਗ
ਅਨੰਤਨਾਗ - 25.55%
ਡੋਡਾ- 32.20%
ਕਿਸ਼ਤਵਾੜ- 32.69%
ਕੁਲਗਾਮ- 25.95%
ਪੁਲਵਾਮਾ- 20.37%
ਰਾਮਬਨ- 31.25%
Jammu Kashmir Election Live: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਪੋਸਟ ਕਰਕੇ ਕਿਹਾ, "ਜੰਮੂ-ਕਸ਼ਮੀਰ ਦੇ ਮੇਰੇ ਭੈਣੋ ਅਤੇ ਭਰਾਵੋ, ਅੱਜ ਸੂਬੇ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸੂਬੇ ਤੋਂ ਰਾਜ ਦਾ ਦਰਜਾ ਖੋਹ ਕੇ ਉਸ ਨੂੰ ਕੇਂਦਰ ਸ਼ਾਸਤ ਬਣਾਇਆ ਗਿਆ ਹੈ। ਇਹ ਤੁਹਾਡੇ ਸਾਰਿਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ, ਇਹ ਜੰਮੂ-ਕਸ਼ਮੀਰ ਦਾ ਅਪਮਾਨ ਹੈ।
Jammu Kashmir Election Live: ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਲੋਕ ਚੋਣਾਂ ਵਿੱਚ ਹਿੱਸਾ ਲੈਣ। ਨੈਸ਼ਨਲ ਕਾਨਫਰੰਸ ਨੂੰ ਹਰ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵੋਟਾਂ ਮਿਲ ਰਹੀਆਂ ਹਨ ਅਤੇ ਅਸੀਂ ਸਫਲਤਾ ਦੀ ਉਮੀਦ ਲਾ ਕੇ ਬੈਠੇ ਹਾਂ। ਇਨ੍ਹਾਂ ਚੋਣਾਂ ਵਿੱਚ ਬਹੁਤ ਸਾਰੇ ਮੁੱਦੇ ਹਨ। ਲੋਕ ਆਪਣੇ ਘਰਾਂ ਤੋਂ ਬਾਹਰ ਆਉਣ ਅਤੇ ਆਪਣੀ ਵੋਟ ਦੀ ਵਰਤੋਂ ਸਮਝਦਾਰੀ ਨਾਲ ਕਰਨ।"
Jammu Kashmir Election Live: 1. ਅਨੰਤਨਾਗ - 6%
2. ਅਨੰਤਨਾਗ (ਪੱਛਮੀ) - 8.55%
3. ਬਨਿਹਾਲ - 11%
4. ਭਦਰਵਾਹ - 12.52%
5. DH ਪੋਰਾ - 11.10 %
6. ਦੇਵਸਰ - 10.25 5
7. ਡੋਡਾ - 12.80%
8. ਡੋਡਾ (ਪੱਛਮੀ) - 13.56%
9. ਦੂਰੂ -10.42 %
10. ਇੰਦਰਵਾਲ - 16.01%
11. ਕਿਸ਼ਤਵਾੜ - 15.02%
12. ਕੋਕੇਰਨਾਗ (ST) - 12%
13. ਕੁਲਗਾਮ - 10.98%
14. ਪੈਡਰ-ਨਾਗਸੇਨੀ -12.62%
15. ਪਹਿਲਗਾਮ - 12.56%
16. ਪੰਪੋਰ - 8.81%
17. ਪੁਲਵਾਮਾ - 10.50%
18. ਰਾਜਪੋਰਾ - 9.97%
19. ਰਾਮਬਨ - 13.08%
20. ਸ਼ੰਗਾਸ - ਅਨੰਤਨਾਗ (ਪੂਰਬ) - 10.28%
21. ਸ਼ੋਪੀਆਂ - 13%
22. ਸ਼੍ਰੀਗੁਫਵਾੜਾ-ਬਿਜਬੇਹਰਾ -11.60%
23. ਤਰਾਲ -7.33%
24. ਜ਼ੈਨਾਪੋਰਾ -10%
ਜੰਮੂ-ਕਸ਼ਮੀਰ ਦੇ ਡੋਡਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਹਰਵਿੰਦਰ ਸਿੰਘ ਨੇ ਕਿਹਾ, "ਵੋਟਿੰਗ ਸ਼ੁਰੂ ਹੋ ਗਈ ਹੈ। ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਅਸੀਂ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾ ਰਹੇ ਹਾਂ। ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੀ ਵੋਟ ਦੀ ਜ਼ਰੂਰ ਵਰਤੋਂ ਕਰਨ। "
Jammu Kashmir Election Live: ਜ਼ਿਲ੍ਹਾ ਪ੍ਰਸ਼ਾਸਨ ਕੁਲਗਾਮ ਨੇ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਇੱਕ ਚੋਣ ਕੰਟਰੋਲ ਰੂਮ ਸਥਾਪਤ ਕੀਤਾ ਹੈ।
Jammu Kashmir Election Live: ਜੰਮੂ-ਕਸ਼ਮੀਰ ਚੋਣਾਂ 'ਤੇ ਕਾਂਗਰਸ ਨੇਤਾ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, "ਮਾਹੌਲ ਕਾਂਗਰਸ ਦੇ ਹੱਕ 'ਚ ਹੈ। ਪ੍ਰਧਾਨ ਮੰਤਰੀ ਮੋਦੀ ਤਿੰਨ ਪਰਿਵਾਰਾਂ 'ਤੇ ਦੋਸ਼ ਲਗਾ ਰਹੇ ਹਨ, ਜਦਕਿ ਇਹ ਉਹ ਲੋਕ ਹਨ ਜੋ ਉੱਥੇ ਇਤਿਹਾਸ ਰਚ ਰਹੇ ਹਨ। ਪ੍ਰਧਾਨ ਮੰਤਰੀ ਖੁਦ ਬੌਖਲਾ ਕਰ ਬੋਲ ਰਹੇ ਹਨ। ਇਦਾਂ ਲੱਗਦਾ ਹੈ ਕਿ ਉਹ ਆਪਣੀ ਹਾਰ ਪਹਿਲਾਂ ਹੀ ਸਵਿਕਾਰ ਕਰ ਚੁੱਕੇ ਹਨ, ਚੰਗੇ ਨਤੀਜੇ ਆਉਣਗੇ। ਭਾਜਪਾ ਦੀ ਹਾਰ ਹੋਵੇਗੀ।"
Jammu Kashmir Election Live: ਜੰਮੂ-ਕਸ਼ਮੀਰ ਦੀ ਕਿਸ਼ਤਵਾੜ ਸੀਟ ਤੋਂ ਭਾਜਪਾ ਉਮੀਦਵਾਰ ਸ਼ਗੁਨ ਪਰਿਹਾਰ ਨੇ ਕਿਹਾ, "ਕਿਸ਼ਤਵਾੜ ਦੇ ਲੋਕਾਂ ਨੇ ਮੈਨੂੰ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ। ਉਹ ਆਪਣੀ ਧੀ ਨੂੰ ਸੇਵਾ ਕਰਨ ਦਾ ਮੌਕਾ ਦੇਣ। ਅਸੀਂ ਸਾਰੇ ਭਾਜਪਾ ਦੀ ਸੋਚ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਨਾਲ ਅੱਗੇ ਵਧਾਂਗੇ।"
Jammu Kashmir Election: ਲੋਕ ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਇੱਕ ਪੋਲਿੰਗ ਬੂਥ 'ਤੇ ਕਤਾਰਾਂ ਵਿੱਚ ਖੜ੍ਹੇ ਹਨ, ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਮੌਕੇ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹਨ ਅਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਹਨ।
Jammu Kashmir Election: ਜੰਮੂ-ਕਸ਼ਮੀਰ ਦੇ ਪੁਲਵਾਮਾ ਪੋਲਿੰਗ ਬੂਥ 'ਤੇ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ। ਜੰਮੂ-ਕਸ਼ਮੀਰ ਦੇ 24 ਵਿਧਾਨ ਸਭਾ ਹਲਕਿਆਂ (ਕਸ਼ਮੀਰ ਵਿੱਚ 16 ਅਤੇ ਜੰਮੂ ਵਿੱਚ 8) ਲਈ ਵੋਟਿੰਗ ਹੋ ਰਹੀ ਹੈ।
Jammu Kashmir Election Live: ਰਾਮਬਨ: ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਰਾਮਬਨ ਦੇ ਪੋਲਿੰਗ ਸਟੇਸ਼ਨ ਨੰਬਰ 11 ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
Jammu Kashmir Election Live: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਜੰਮੂ-ਕਸ਼ਮੀਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ, ''ਸਿਰਫ ਮਜ਼ਬੂਤ ਇੱਛਾ ਸ਼ਕਤੀ ਵਾਲੀ ਸਰਕਾਰ ਹੀ ਅੱਤਵਾਦ ਮੁਕਤ ਜੰਮੂ-ਕਸ਼ਮੀਰ ਬਣਾ ਸਕਦੀ ਹੈ, ਉੱਥੇ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰ ਸਕਦੀ ਹੈ ਅਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰ ਸਕਦੀ ਹੈ। ਉਨ੍ਹਾਂ ਕਿਹਾ, ''ਅੱਜ ਮੈਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਵੋਟ ਪਾਉਣ ਜਾ ਰਹੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਕ ਅਜਿਹੀ ਸਰਕਾਰ ਬਣਾਉਣ ਲਈ ਉਤਸ਼ਾਹ ਨਾਲ ਵੋਟ ਪਾਉਣ, ਜੋ ਸਿੱਖਿਆ, ਰੁਜ਼ਗਾਰ, ਔਰਤਾਂ ਦੇ ਸਸ਼ਕਤੀਕਰਨ ਅਤੇ ਖੇਤਰ 'ਚੋਂ ਵੱਖਵਾਦ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕਰਨ ਲਈ ਵਚਨਬੱਧ ਹੋਵੇ। , ਪਹਿਲਾਂ ਮਤਦਾਨ, ਫਿਰ ਜਲਪਾਨ।"
Jammu Kashmir Election Live: ਜੰਮੂ-ਕਸ਼ਮੀਰ ਦੇ 24 ਵਿਧਾਨ ਸਭਾ ਹਲਕਿਆਂ (ਕਸ਼ਮੀਰ ਦੇ 16 ਅਤੇ ਜੰਮੂ ਦੇ 8) ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਕਿਸ਼ਤਵਾੜ ਦੇ ਇਕ ਪੋਲਿੰਗ ਬੂਥ 'ਤੇ ਲੋਕਾਂ ਨੇ ਵੋਟਿੰਗ ਸ਼ੁਰੂ ਕਰ ਦਿੱਤੀ ਹੈ।
Jammu Kashmir Election Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, "ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋਣ ਦੇ ਨਾਲ, ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੇ ਹਲਕਿਆਂ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਉਣ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਮਜ਼ਬੂਤ ਕਰਨ।" ਮੈਂ ਖਾਸ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਾ ਹਾਂ।"
ਕੁਲਗਾਮ ਦੇ ਇੱਕ ਪੋਲਿੰਗ ਬੂਥ 'ਤੇ ਵੋਟਰ ਸਵੇਰੇ 7.00 ਵਜੇ ਤੋਂ ਪਹਿਲਾਂ ਹੀ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਸਨ ਅਤੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ। ਇੱਥੇ 10 ਸਾਲ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਪਿਛੋਕੜ
Jammu and Kashmir assembly elections: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਅੱਜ 7 ਜ਼ਿਲਿਆਂ ਦੀਆਂ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ । ਇਸ ਵਿੱਚ 23.27 ਲੱਖ ਵੋਟਰ ਸ਼ਾਮਲ ਹੋਣਗੇ। ਵੱਖ-ਵੱਖ ਰਾਜਾਂ ਵਿੱਚ ਰਹਿ ਰਹੇ 35 ਹਜ਼ਾਰ ਤੋਂ ਵੱਧ ਵਿਸਥਾਪਿਤ ਕਸ਼ਮੀਰੀ ਪੰਡਿਤ ਵੀ ਵੋਟ ਪਾ ਸਕਣਗੇ। ਦਿੱਲੀ ਵਿੱਚ ਉਨ੍ਹਾਂ ਲਈ 24 ਵਿਸ਼ੇਸ਼ ਬੂਥ ਬਣਾਏ ਗਏ ਹਨ।
ਪਹਿਲੇ ਪੜਾਅ ਦੀਆਂ 24 ਸੀਟਾਂ ਵਿੱਚੋਂ 8 ਸੀਟਾਂ ਜੰਮੂ ਡਿਵੀਜ਼ਨ ਵਿੱਚ ਹਨ ਅਤੇ 16 ਸੀਟਾਂ ਕਸ਼ਮੀਰ ਘਾਟੀ ਵਿੱਚ ਹਨ। ਵੱਧ ਤੋਂ ਵੱਧ 7 ਸੀਟਾਂ ਅਨੰਤਨਾਗ ਵਿੱਚ ਹਨ ਅਤੇ ਘੱਟ ਤੋਂ ਘੱਟ 2-2 ਸੀਟਾਂ ਸ਼ੋਪੀਆਂ ਅਤੇ ਰਾਮਬਨ ਜ਼ਿਲ੍ਹਿਆਂ ਵਿੱਚ ਹਨ। ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 219 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ 9 ਔਰਤਾਂ ਅਤੇ 92 ਆਜ਼ਾਦ ਉਮੀਦਵਾਰ ਸ਼ਾਮਲ ਹਨ। 110 ਉਮੀਦਵਾਰ ਕਰੋੜਪਤੀ ਹਨ ਜਦਕਿ 36 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।
ਬਿਜਬੇਹਾਰਾ ਸੀਟ, ਜੋ ਮੁਫਤੀ ਪਰਿਵਾਰ ਦਾ ਗੜ੍ਹ ਸੀ, ਇੱਥੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਪਹਿਲੀ ਵਾਰ ਚੋਣ ਲੜ ਰਹੀ ਹੈ। ਮਹਿਬੂਬਾ ਅਤੇ ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਮੁੱਖ ਮੰਤਰੀ ਰਹਿ ਚੁੱਕੇ ਹਨ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਤਿੰਨ ਪੜਾਵਾਂ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਦਰਅਸਲ, ਜੰਮੂ-ਕਸ਼ਮੀਰ ਵਿੱਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। 2014 ਦੀਆਂ ਚੋਣਾਂ ਵਿੱਚ ਪੀਡੀਪੀ ਨੇ ਸਭ ਤੋਂ ਵੱਧ 28 ਅਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ। ਦੋਵਾਂ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਈ ਸੀ।
ਪਹਿਲੇ ਪੜਾਅ 'ਚ ਅਨੰਤਨਾਗ ਦੀਆਂ 7, ਪੁਲਵਾਮਾ ਦੀਆਂ 4, ਕੁਲਗਾਮ, ਕਿਸ਼ਤਵਾੜ ਅਤੇ ਡੋਡਾ ਦੀਆਂ 3-3, ਸ਼ੋਪੀਆਂ ਅਤੇ ਰਾਮਬਨ ਦੀਆਂ 2-2 ਸੀਟਾਂ 'ਤੇ ਵੋਟਿੰਗ ਹੋਵੇਗੀ। ਡੋਡਾ, ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹੇ ਜੰਮੂ ਡਿਵੀਜ਼ਨ ਵਿੱਚ ਆਉਂਦੇ ਹਨ ਜਦੋਂਕਿ ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਕਸ਼ਮੀਰ ਡਿਵੀਜ਼ਨ ਵਿੱਚ ਆਉਂਦੇ ਹਨ। ਪੁਲਵਾਮਾ ਦੀ ਪੰਪੋਰ ਸੀਟ 'ਤੇ ਸਭ ਤੋਂ ਵੱਧ 14 ਉਮੀਦਵਾਰ ਹਨ। ਇਸ ਦੇ ਨਾਲ ਹੀ ਅਨੰਤਨਾਗ ਦੀ ਬਿਜਬੇਹਰਾ ਸੀਟ 'ਤੇ ਸਿਰਫ 3 ਉਮੀਦਵਾਰਾਂ ਵਿਚਾਲੇ ਚੋਣ ਮੁਕਾਬਲਾ ਹੈ।
- - - - - - - - - Advertisement - - - - - - - - -