Jammu Kashmir Election Live: ਜੰਮੂ-ਕਸ਼ਮੀਰ ਦੀਆਂ 26 ਸੀਟਾਂ 'ਤੇ ਵੋਟਿੰਗ ਜਾਰੀ, ਦੇਖੋ ਪਲ-ਪਲ ਦੀ ਅਪਡੇਟ

Jammu Kashmir Election Live: ਸ੍ਰੀਨਗਰ ਜ਼ਿਲ੍ਹੇ ਵਿੱਚ 93 ਉਮੀਦਵਾਰ, ਬਡਗਾਮ ਵਿੱਚ 46, ਰਾਜੌਰੀ ਜ਼ਿਲ੍ਹੇ ਵਿੱਚ 34, ਪੁੰਛ ਜ਼ਿਲ੍ਹੇ ਵਿੱਚ 25, ਗਾਂਦੇਰਬਲ ਵਿੱਚ 21 ਅਤੇ ਰਿਆਸੀ ਵਿੱਚ 20 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ABP Sanjha Last Updated: 25 Sep 2024 12:06 PM
Jammu Kashmir Election Live: 'ਵੋਟਰਾਂ ਵਿਚਾਲੇ ਚੰਗਾ ਮਾਹੌਲ'- ਪੀਡੀਪੀ ਉਮੀਦਵਾਰ

Jammu Kashmir Election Live: ਉਮੀਦਵਾਰ ਗੁਲਾਮ ਨਬੀ ਲੋਨ ਹੰਜੂਰਾ ਨੇ ਕਿਹਾ, "ਇੱਥੇ ਬਹੁਤ ਵਧੀਆ ਮਾਹੌਲ ਹੈ। ਲੋਕ ਪਿਛਲੇ 10 ਸਾਲਾਂ ਤੋਂ ਇਸ ਚੋਣ ਦਾ ਇੰਤਜ਼ਾਰ ਕਰ ਰਹੇ ਸਨ। ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। "

Jammu Kashmir Election Live: 'ਕੋਈ ਵੀ ਹਾਰਨ ਲਈ ਚੋਣ ਨਹੀਂ ਲੜਦਾ' - ਉਮਰ ਅਬਦੁੱਲਾ

Jammu Kashmir Election Live:  ਅੱਜ ਸਵੇਰ ਤੋਂ ਦੂਜੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਵੱਡੀ ਗਿਣਤੀ 'ਚ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਕੋਈ ਵੀ ਪਾਰਟੀ ਜਾਂ ਉਮੀਦਵਾਰ ਹਾਰਨ ਲਈ ਚੋਣ ਨਹੀਂ ਲੜਦਾ। ਸਾਡੀ ਉਮੀਦ ਹੈ ਕਿ ਵੱਧ ਤੋਂ ਵੱਧ ਵੋਟਾਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਨੂੰ ਜਾਣਗੀਆਂ। ਸਾਨੂੰ ਉਮੀਦ ਹੈ ਕਿ 8 ਅਕਤੂਬਰ ਤੋਂ ਬਾਅਦ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੀ ਗਠਜੋੜ ਸਰਕਾਰ ਇੱਥੇ ਕੰਮ ਕਰੇਗੀ।

Jammu Kashmir Election Live: ਉਮਰ ਅਬਦੁੱਲਾ ਵੋਟ ਪਾਉਣ ਪਹੁੰਚੇ

Jammu Kashmir Election Live: ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦਾ ਪੁੱਤਰ ਅਤੇ ਪਾਰਟੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਆਪਣੀ ਵੋਟ ਪਾਉਣ ਲਈ ਸ਼੍ਰੀਨਗਰ ਦੇ ਇਕ ਪੋਲਿੰਗ ਬੂਥ 'ਤੇ ਪਹੁੰਚੇ। ਉਮਰ ਅਬਦੁੱਲਾ ਬਡਗਾਮ ਅਤੇ ਗੰਦੇਰਬਲ ਤੋਂ ਪਾਰਟੀ ਦੇ ਉਮੀਦਵਾਰ ਹਨ।

Jammu Kashmir Election Live: ਜੰਮੂ-ਕਸ਼ਮੀਰ 'ਚ ਵੋਟਿੰਗ ਦਾ ਨਵਾਂ ਰਿਕਾਰਡ ਬਣੇਗਾ- ਗਜੇਂਦਰ ਸ਼ੇਖਾਵਤ

Jammu Kashmir Election Live: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, "ਜੰਮੂ-ਕਸ਼ਮੀਰ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੋਟਿੰਗ ਪ੍ਰਤੀਸ਼ਤ 60% ਤੋਂ ਵੱਧ ਸੀ। ਅੱਜ ਇੱਕ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ ਸਰਕਾਰ ਬਣਾਵਾਂਗੇ।"

Jammu Kashmir Election Live: ਕਈ ਦੇਸ਼ਾਂ ਦੇ ਆਏ ਵਫਦ

Jammu Kashmir Election Live: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟਾਂ ਦਾ ਇੱਕ ਵਫ਼ਦ ਬਡਗਾਮ ਖੇਤਰ ਦੇ ਇੱਕ ਪੋਲਿੰਗ ਬੂਥ 'ਤੇ ਪਹੁੰਚਿਆ। ਕੇਂਦਰ ਸ਼ਾਸਤ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਦੀਆਂ 26 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ।

'ਲੋਕ ਕਰ ਰਹੇ ਸਨ ਚੋਣਾਂ ਦਾ ਇੰਤਜ਼ਾਰ' - ਪੀਡੀਪੀ ਉਮੀਦਵਾਰ

ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ ਹੱਬਾ ਕਦਲ ਵਿਧਾਨ ਸਭਾ ਸੀਟ ਤੋਂ ਪੀਡੀਪੀ ਦੇ ਉਮੀਦਵਾਰ ਆਰਿਫ ਲਾਈਗ੍ਰੋ ਨੇ ਕਿਹਾ, "ਇੱਥੇ ਲੰਬੇ ਸਮੇਂ ਤੋਂ ਬਾਅਦ ਵੋਟਿੰਗ ਹੋ ਰਹੀ ਹੈ, ਲੋਕ ਚੋਣਾਂ ਦਾ ਇੰਤਜ਼ਾਰ ਕਰ ਰਹੇ ਸਨ। ਅਸੀਂ ਉਮੀਦ ਕਰਦੇ ਹਾਂ ਕਿ ਲੋਕ ਸਾਨੂੰ ਪਿਆਰ ਦੇਣਗੇ ਅਤੇ ਹੱਬਾ ਕਦਲ ਦੇ ਲੋਕ ਬਦਲਾਅ ਲਿਆਉਣਗੇ।"

Jammu Kashmir Election Live: ਕਾਂਗਰਸ ਉਮੀਦਵਾਰ ਦੀ ਜਨਤਾ ਨੂੰ ਅਪੀਲ

Jammu Kashmir Election Live: ਰਾਜੌਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਇਫਤਕਾਰ ਅਹਿਮਦ ਨੇ ਕਿਹਾ, "ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਵਿੱਚ ਲੋਕ 10 ਸਾਲਾਂ ਬਾਅਦ ਵੋਟ ਪਾ ਰਹੇ ਹਨ। ਮੈਂ ਹੁਣੇ ਪੋਲਿੰਗ ਬੂਥ ਦੀ ਜਾਂਚ ਕੀਤੀ, ਹਾਇਰ ਸੈਕੰਡਰੀ ਸਕੂਲ ਵਿੱਚ ਇੱਕ ਪੋਲਿੰਗ ਬੂਥ ਹੈ। ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਮੈਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕਰਦਾ ਹਾਂ।

Jammu Kashmir Election Live: ਮੁੱਦਿਆਂ ਨੂੰ ਹੱਲ ਕਰਨ ਲਈ ਵੋਟਿੰਗ

Jammu Kashmir Election Live: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੋਟਰ ਨੇ ਕਿਹਾ, "ਇੱਥੇ ਬਹੁਤ ਸਾਰੇ ਚੋਣ ਦੇ ਮੁੱਦੇ ਹਨ। ਮੈਂ ਉਨ੍ਹਾਂ ਸਾਰੇ ਮੁੱਦਿਆਂ ਨੂੰ ਸੁਲਝਾਉਣ ਲਈ ਵੋਟ ਕੀਤਾ ਹੈ। ਸਾਨੂੰ ਖੁਸ਼ੀ ਹੈ ਕਿ 10 ਸਾਲ ਬਾਅਦ ਚੋਣਾਂ ਹੋ ਰਹੀਆਂ ਹਨ। ਇਹ ਪਹਿਲਾਂ ਹੋਣੀਆਂ ਚਾਹੀਦੀਆਂ ਹਨ।"

Jammu Kashmir Election Live: ਰਿਆਸੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਵੋਟਰ

Jammu Kashmir Election Live: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਹਿੱਸੇ ਵਜੋਂ ਰਿਆਸੀ ਵਿੱਚ ਇੱਕ ਮਤਦਾਨ ਕੇਂਦਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਵੱਡੀ ਗਿਣਤੀ ਵਿੱਚ ਵੋਟਰ ਇੱਥੇ ਵੋਟ ਪਾਉਣ ਲਈ ਪੁੱਜੇ ਹਨ ਅਤੇ ਆਪਣੇ ਵਿਧਾਇਕ ਨੂੰ ਚੁਣਨ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ।





Jammu Kashmir Election Live: ਵੋਟ ਪਾਉਣ ਲਈ ਲੱਗੀ ਲੋਕਾਂ ਦੀ ਲਾਈਨ

Jammu Kashmir Election Live: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਬਲਹਾਮਾ, ਸ੍ਰੀਨਗਰ ਵਿੱਚ ਇੱਕ ਪੋਲਿੰਗ ਬੂਥ ਦੇ ਬਾਹਰ ਵੋਟ ਪਾਉਣ ਲਈ ਲੋਕ ਲਾਈਨ ਵਿੱਚ ਖੜ੍ਹੇ ਹਨ।


 





Jammu Kashmir Election Live: ਪੀਐਮ ਮੋਦੀ ਨੇ ਵੋਟ ਪਾਉਣ ਦੀ ਕੀਤੀ ਅਪੀਲ

Jammu Kashmir Election Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਪੋਸਟ ਕਰਕੇ ਕਿਹਾ, "ਅੱਜ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਦੂਜਾ ਪੜਾਅ ਹੈ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਪਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ। ਇਸ ਮੌਕੇ ਮੈਂ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ, ਜਿਹੜੇ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ।"

Jammu-Kashmir Election Live: 'ਖੁੱਲ੍ਹੇ ਦਿਲ ਨਾਲ ਪਾਓ ਵੋਟ'- ਰਵਿੰਦਰ ਰੈਨਾ

Jammu-Kashmir Election Live: ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਅਤੇ ਨੌਸ਼ੇਰਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਰਵਿੰਦਰ ਰੈਨਾ ਨੇ ਕਿਹਾ, "ਅੱਜ ਵੋਟਿੰਗ ਦਾ ਦੂਜਾ ਗੇੜ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਜ਼ਬਰਦਸਤ ਮਤਦਾਨ ਹੋਵੇਗਾ। ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਤੰਤਰ ਦੀ ਵੋਟ ਪਾਉਣ।" ਨਵੇਂ ਅਤੇ ਖੁਸ਼ਹਾਲ ਜੰਮੂ-ਕਸ਼ਮਰੀ ਦੇ ਲਈ ਵੋਟ ਪਾਉਣ ਜਿਸ ਨਾਲ ਭਵਿੱਖ 'ਚ ਸ਼ਾਂਤੀ ਰਹੇ। 


 





ਪਿਛੋਕੜ

ਜੰਮੂ-ਕਸ਼ਮੀਰ 'ਚ ਬੁੱਧਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ। ਇਸ ਪੜਾਅ 'ਚ 26 ਸੀਟਾਂ 'ਤੇ ਵੋਟਿੰਗ ਹੋਣੀ ਹੈ, ਇਨ੍ਹਾਂ 'ਤੇ 239 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦੂਜੇ ਪੜਾਅ 'ਚ ਮੱਧ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ- ਸ਼੍ਰੀਨਗਰ, ਗੰਦਰਬਲ ਅਤੇ ਬਡਗਾਮ ਵੀ ਸ਼ਾਮਲ ਹੋਣਗੇ, ਇਸ ਦੇ ਨਾਲ ਹੀ ਜੰਮੂ ਦੇ ਰਿਆਸੀ ਦੇ ਨਾਲ-ਨਾਲ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਜ਼ਿਲ੍ਹਿਆਂ 'ਚ ਵੀ ਵੋਟਿੰਗ ਹੋਵੇਗੀ। ਇਨ੍ਹਾਂ ਇਲਾਕਿਆਂ 'ਚ ਪਿਛਲੇ ਤਿੰਨ ਸਾਲਾਂ 'ਚ ਕਈ ਅੱਤਵਾਦੀ ਹਮਲੇ ਹੋਏ ਹਨ।


5 ਸਾਬਕਾ ਮੰਤਰੀ, 10 ਸਾਬਕਾ ਵਿਧਾਇਕ ਵੀ ਮੈਦਾਨ ਵਿੱਚ ਹਨ


ਇਸ ਗੇੜ ਵਿੱਚ 26 ਵਿਧਾਨ ਸਭਾ ਹਲਕਿਆਂ ਦੇ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਦੇ ਮੁਖੀ ਰਵਿੰਦਰ ਰੈਨਾ ਰਾਜੌਰੀ ਜ਼ਿਲ੍ਹੇ ਦੀ ਨੌਸ਼ੇਰਾ ਸੀਟ ਤੋਂ ਮੁੜ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਦੂਜੇ ਪੜਾਅ 'ਚ 5 ਸਾਬਕਾ ਮੰਤਰੀ ਅਤੇ 10 ਸਾਬਕਾ ਵਿਧਾਇਕ ਵੀ ਚੋਣ ਮੈਦਾਨ 'ਚ ਹਨ।


ਸੁਰੱਖਿਆ ਦੇ ਸਖ਼ਤ ਪ੍ਰਬੰਧ


ਜੰਮੂ-ਕਸ਼ਮੀਰ ਦੇ 26 ਵਿਧਾਨ ਸਭਾ ਹਲਕਿਆਂ ਵਿੱਚ 3500 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ 'ਤੇ 13,000 ਤੋਂ ਵੱਧ ਪੋਲਿੰਗ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਪੁਲਿਸ, ਹਥਿਆਰਬੰਦ ਪੁਲਿਸ ਬਲ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਪੋਲਿੰਗ ਸਟੇਸ਼ਨ ਦੇ ਆਲੇ-ਦੁਆਲੇ ਇੱਕ ਬਹੁ-ਪੱਧਰੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੂਜੇ ਗੇੜ ਦੀ ਵੋਟਿੰਗ ਡਰ-ਮੁਕਤ ਮਾਹੌਲ ਵਿੱਚ ਹੋਵੇ।


ਬੁੱਧਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ 'ਸਟਰਾਂਗ ਰੂਮਾਂ' 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ, ਜਿੱਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਰੱਖੀਆਂ ਜਾਣਗੀਆਂ ਅਤੇ ਜੋ ਕਿ 24 ਘੰਟੇ ਡਿਜੀਟਲ ਨਿਗਰਾਨੀ 'ਚ ਰਹਿਣਗੀਆਂ।


ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ 'ਚ ਹੋ ਰਹੀਆਂ ਹਨ। ਪਹਿਲੇ ਪੜਾਅ 'ਚ 18 ਸਤੰਬਰ ਨੂੰ 24 ਵਿਧਾਨ ਸਭਾ ਹਲਕਿਆਂ 'ਚ ਵੋਟਿੰਗ ਹੋਈ ਸੀ। ਦੂਜੇ ਪੜਾਅ 'ਚ ਬੁੱਧਵਾਰ ਨੂੰ ਅੱਜ 26 ਸੀਟਾਂ 'ਤੇ ਵੋਟਿੰਗ ਹੋਵੇਗੀ, ਜਦਕਿ ਤੀਜੇ ਪੜਾਅ 'ਚ 40 ਸੀਟਾਂ 'ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।


ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ: ਦੂਜੇ ਪੜਾਅ ਦੇ 10 ਦੇ ਫੈਕਟ


6 ਜ਼ਿਲ੍ਹਿਆਂ ਦੀਆਂ 26 ਸੀਟਾਂ 'ਤੇ ਵੋਟਿੰਗ, 239 ਉਮੀਦਵਾਰ, 25.78 ਲੱਖ ਵੋਟਰ।
- ਕੁੱਲ 26 ਸੀਟਾਂ 'ਚੋਂ ਜੰਮੂ 'ਚ 11 ਅਤੇ ਕਸ਼ਮੀਰ 'ਚ 15 ਸੀਟਾਂ ਹਨ।


ਕਿਸ ਜ਼ਿਲ੍ਹੇ 'ਚ ਕਿੰਨੀਆਂ ਸੀਟਾਂ 'ਤੇ ਵੋਟਿੰਗ ਹੋਵੇਗੀ


1. ਗੰਦਰਬਲ (ਕਸ਼ਮੀਰ ਖੇਤਰ) - 2 ਸੀਟਾਂ - 21 ਉਮੀਦਵਾਰ
2. ਸ਼੍ਰੀਨਗਰ (ਕਸ਼ਮੀਰ ਖੇਤਰ) – 8 ਸੀਟਾਂ – 93 ਉਮੀਦਵਾਰ
3. ਬਡਗਾਮ (ਕਸ਼ਮੀਰ ਖੇਤਰ) - 5 ਸੀਟਾਂ - 46 ਉਮੀਦਵਾਰ
4. ਰਿਆਸੀ (ਜੰਮੂ ਖੇਤਰ) - 3 ਸੀਟਾਂ - 20 ਉਮੀਦਵਾਰ
5. ਰਾਜੌਰੀ (ਜੰਮੂ ਖੇਤਰ) - 5 ਸੀਟਾਂ - 34 ਉਮੀਦਵਾਰ
6. ਪੁੰਛ (ਜੰਮੂ ਖੇਤਰ) - 3 ਸੀਟਾਂ - 25 ਉਮੀਦਵਾਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.