Jammu Kashmir : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਮੁੰਝ ਮਾਰਗ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦੀ ਮੁੱਠਭੇੜ ਦੀ ਖ਼ਬਰ ਹੈ। ਇਲਾਕੇ 'ਚ 2-3 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਦੇ ਪਾਸਿਓਂ ਮੁਕਾਬਲਾ ਚੱਲ ਰਿਹਾ ਹੈ। ਲੁਕੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


 ਇਹ ਵੀ ਪੜ੍ਹੋ : ਪੰਜਾਬ ‘ਚ ਠੰਡ ਤੇ ਧੁੰਦ ਨੇ ਫੜਿਆ ਜ਼ੋਰ , ਠੰਡ ਨੇ ਠਾਰੇ ਲੋਕਾਂ ਦੇ ਹੱਡ , ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਏਡੀਜੀਪੀ ਕਸ਼ਮੀਰ ਨੇ ਜਾਣਕਾਰੀ ਦਿੱਤੀ ਹੈ ਕਿ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਨਾਲ ਸਬੰਧਤ ਤਿੰਨ ਅੱਤਵਾਦੀ ਮਾਰੇ ਗਏ ਹਨ। ਮਾਰੇ ਗਏ ਤਿੰਨ ਅੱਤਵਾਦੀਆਂ 'ਚੋਂ ਦੋ ਦੀ ਪਛਾਣ ਸ਼ੋਪੀਆਂ ਦੇ ਲਤੀਫ ਲੋਨ ਇਲਾਕੇ ਦੇ ਨਿਵਾਸੀ ਵਜੋਂ ਹੋਈ ਹੈ। ਇਹ ਅੱਤਵਾਦੀ ਇੱਕ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ, ਅਨੰਤਨਾਗ ਦੇ ਉਮਰ ਨਜ਼ੀਰ ਅਤੇ ਨੇਪਾਲ ਦੇ ਤਿਲ ਬਹਾਦੁਰ ਥਾਪਾ ਦੇ ਕਤਲ ਵਿੱਚ ਸ਼ਾਮਲ ਸਨ। ਅੱਤਵਾਦੀਆਂ ਕੋਲੋਂ ਇੱਕ ਏਕੇ 47 ਰਾਈਫਲ ਅਤੇ 2 ਪਿਸਤੌਲ ਬਰਾਮਦ ਹੋਏ ਹਨ।