ਜੰਮੂ-ਕਸ਼ਮੀਰ ਦੇ ਨਗਰੌਟਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਚਾਰ ਅੱਤਵਾਦੀ ਢੇਰ ਹੋ ਗਏ। ਸਵੇਰ ਪੰਜ ਵਜੇ ਦੇ ਕਰੀਬ ਮੁਕਾਬਲਾ ਸ਼ੁਰੂ ਹੋਇਆ ਸੀ। ਹੁਣ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਮੁਕਾਬਲਾ ਹੁਣ ਖਤਮ ਹੋ ਚੁੱਕਾ ਹੈ। ਪਰ ਸਰਚ ਆਪ੍ਰੇਸ਼ਨ ਜਾਰੀ ਹੈ। ਜੰਮੂ-ਸ੍ਰੀਨਗਰ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਚਾਰ ਅੱਤਵਾਦੀ ਟਰੱਕ ‘ਚ ਲੁਕੇ ਸਨ ਤੇ ਟਰੱਕ ‘ਚ ਹੀ ਉਨ੍ਹਾਂ ਨੂੰ ਢੇਰ ਕਰ ਦਿੱਤਾ ਗਿਆ। ਦੋਵਾਂ ਧਿਰਾਂ ਵੱਲੋਂ ਫਾਇਰਿੰਗ ਕੀਤੀ ਗਈ।


ਵੱਡਾ ਹਾਦਸਾ ਟਲਿਆ


ਚਾਰ ਅੱਤਵਾਦੀ ਇਕ ਟਰੱਕ ‘ਚ ਸਵਾਰ ਸਨ। ਜਿਵੇਂ ਹੀ ਫਾਇਰਿੰਗ ਸ਼ੁਰੂ ਹੋਈ, ਸੁਰੱਖਿਆ ਬਲਾਂ ਨੇ ਪੂਰੀ ਸਾਵਧਾਨੀ ਵਰਤਦਿਆਂ ਟਰੱਕ ਘੇਰ ਲਿਆ ਤੇ ਅੱਤਵਾਦੀਆਂ ਨੂੰ ਟਰੱਕ ‘ਚੋਂ ਬਾਹਰ ਹੀ ਨਹੀਂ ਆਉਣ ਦਿੱਤਾ। ਕਿਉਂਕਿ ਜੰਗਲ ਦਾ ਇਲਾਕਾ ਸੀ ਜੇਕਰ ਅੱਤਵਾਦੀ ਟਰੱਕ ‘ਚੋਂ ਬਾਹਰ ਆ ਜਾਂਦੇ ਤਾਂ ਮੁਕਾਬਲਾ ਲੰਬਾ ਚੱਲ ਸਕਦਾ ਸੀ। ਸੁਰੱਖਿਆ ਬਲਾਂ ਦੀ ਮੁਸਤੈਦੀ ਦੇ ਚੱਲਦਿਆਂ ਅੱਤਵਾਦੀਆਂ ਨੂੰ ਟਰੱਕ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ ਤੇ ਵੱਡਾ ਹਾਦਸਾ ਟਲ ਗਿਆ।


ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬੀਐਸ.ਘੁੰਮਣ ਨੇ ਦਿੱਤਾ ਅਸਤੀਫਾ


ਚਾਰੇ ਅੱਤਵਾਦੀਆਂ ਨੂੰ ਮਾਰ ਮੁਕਾਉਣਾ ਸੁਰੱਖਿਆ ਬਲਾਂ ਲਈ ਸੌਖਾ ਨਹੀਂ ਸੀ। ਅੱਤਵਾਦੀਆਂ ਕੋਲ ਹਥਿਆਰ ਸਨ। ਅੱਤਵਾਦੀ ਲਗਾਤਾਰ ਤਾਬੜਤੋੜ ਗੋਲ਼ੀਆਂ ਵਰ੍ਹਾ ਰਹੇ ਸਨ। ਪਰ ਸੁਰੱਖਿਆ ਬਲਾਂ ਨੇ ਦੋ ਘੰਟੇ ਦੇ ਅੰਦਰ ਹੀ ਅੱਤਵਾਦੀਆਂ ਨੂੰ ਢੇਰ ਕਰਕੇ ਆਪਰੇਸ਼ਨ ਖਤਮ ਕਰ ਦਿੱਤਾ।


ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ