Bank Fraud: ਇਸ ਮਸ਼ਹੂਰ ਬੈਂਕ 'ਚ ਹੋਈ ਵੱਡੀ ਧੋਖਾਧੜੀ! ਪੁਲਿਸ ਨੇ 5 ਕਰਮਚਾਰੀ ਕੀਤੇ ਗ੍ਰਿਫ਼ਤਾਰ; ਕਈ ਥਾਵਾਂ 'ਤੇ ਮਾਰਿਆ ਛਾਪਾ...
HDFC Bank Fraud: ਵਿੱਤੀ ਧੋਖਾਧੜੀ ਦਾ ਇੱਕ ਵੱਡਾ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੇ ਆਮ ਜਨਤਾ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਜੰਮੂ ਕਸ਼ਮੀਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ...

HDFC Bank Fraud: ਵਿੱਤੀ ਧੋਖਾਧੜੀ ਦਾ ਇੱਕ ਵੱਡਾ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੇ ਆਮ ਜਨਤਾ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਜੰਮੂ ਕਸ਼ਮੀਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ ਵਿੱਤੀ ਧੋਖਾਧੜੀ ਦੇ ਇਕ ਵੱਡੇ ਮਾਮਲੇ 'ਚ ਐੱਚਡੀਐੱਫਸੀ ਬੈਂਕ ਦੇ 5 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਸਾਲ ਦਰਜ ਹੋਏ ਇਸ ਮਾਮਲੇ ਦੇ ਸਿਲਸਿਲੇ 'ਚ ਸ਼ੋਪੀਆਂ ਅਤੇ ਬਡਗਾਮ ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਗਈ ਹੈ।
ਜਾਣੋ ਧੋਖਾਧੜੀ ਕਦੋਂ ਆਈ ਸਾਹਮਣੇ
ਅਧਿਕਾਰੀਆਂ ਅਨੁਸਾਰ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਵੱਖ-ਵੱਖ ਧਾਰਾਵਾਂ ਅਤੇ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ ਦਰਜ ਕੀਤਾ ਗਿਆ ਸੀ। ਇਸ 'ਚ ਪਛਾਣ ਦੀ ਚੋਰੀ ਅਤੇ ਡਿਜੀਟਲ ਪ੍ਰਮਾਣ ਪੱਤਰਾਂ ਦੀ ਦੁਰਵਰਤੋਂ ਨਾਲ ਸੰਬੰਧਤ ਧਾਰਾਵਾਂ ਸ਼ਾਮਲ ਹਨ। ਆਰਥਿਕ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧੋਖਾਧੜੀ ਉਦੋਂ ਸਾਹਮਣੇ ਆਈ, ਜਦੋਂ ਐੱਚਡੀਐੱਫਸੀ ਬੈਂਕ ਦੀ ਸ਼ੋਪੀਆਂ ਸ਼ਾਖਾ 'ਚ ਵਿੱਤੀ ਬੇਨਿਯਮੀਆਂ ਦੀ ਲਿਖਤੀ 'ਚ ਸ਼ਿਕਾਇਤ ਮਿਲੀ। ਸ਼ੁਰੂਆਤ 'ਚ ਇਸ ਦੀ ਜਾਂਚ ਸ਼ੋਪੀਆਂ ਪੁਲਿਸ 'ਚ ਕੀਤੀ ਗਈ ਪਰ ਬਾਅਦ 'ਚ ਵਿਸਤ੍ਰਿਤ ਜਾਂਚ ਲਈ ਇਸ ਨੂੰ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਗਿਆ।
ਗ੍ਰਿਫ਼ਤਾਰ ਹੋਏ ਦੋਸ਼ੀਆਂ ਦੇ ਨਾਮ
ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਆਦਿਲ ਅਯੂਬ ਗਨਈ (ਸ਼ੋਪੀਆਂ), ਇਰਫਾਨ ਮਜੀਦ ਜ਼ਰਗਰ (ਸ਼ੋਪੀਆਂ), ਮੁਬਾਸ਼ਿਰ ਹੁਸੈਨ ਸ਼ੇਖ (ਕੁਲਗਾਮ), ਜੈਦ ਮੰਜੂਰ (ਅਨੰਤਨਾਗ) ਅਤੇ ਜਾਵੇਦ ਅਹਿਮਦ ਭੱਟ (ਪੁਲਵਾਮਾ) ਵਜੋਂ ਹੋਈ ਹੈ। ਜਾਂਚਕਰਤਾਵਾਂ ਨੇ ਬੁੱਧਵਾਰ ਨੂੰ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਅਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ। ਸ਼ੁਰੂਆਤੀ ਜਾਂਚ ਦੌਰਾਨ ਪੁਲਸ ਨੇ ਸ਼ਾਖਾ ਦੀ ਤਿਜ਼ੋਰੀ 'ਚ ਉਪਲੱਬਧ ਨਕਦੀ ਅਤੇ ਸਿਸਟਮ ਲੇਜਰ 'ਚ ਦਿਖਾਈ ਦੇ ਰਹੇ ਨਕਦ 'ਚ ਲਗਭਗ 1.35 ਕਰੋੜ ਰੁਪਏ ਦਾ ਅੰਤਰ ਪਾਇਆ। ਜਾਂਚਕਰਤਾਵਾਂ ਅਨੁਸਾਰ ਤਤਕਾਲੀ ਬਰਾਂਚ ਮੈਨੇਜਰ ਨੇ ਹੋਰ ਕਰਮਚਾਰੀਆਂ ਨਾਲ ਮਿਲ ਕੇ ਫਰਜ਼ੀ ਨਕਦੀ ਜਮ੍ਹਾਂ ਐਂਟਰੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਇਕ ਫਰਮ ਦੇ ਪੱਖ 'ਚ ਫਰਜ਼ੀ ਨੋ ਇਤਰਾਜ਼ ਸਰਟੀਫਿਕੇਟ (ਐੱਨਓਸੀ) ਜਾਰੀ ਕਰਨ ਅਤੇ ਗਿਰਵੀ ਜ਼ਮੀਨ ਨੂੰ ਲੈ ਕੇ ਵੀ ਗੜਬੜੀਆਂ ਸਾਹਮਣੇ ਆਈਆਂ ਹਨ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਖਾਤਿਆਂ 'ਚ ਫਰਜ਼ੀ ਨਕਦੀ ਜਮ੍ਹਾਂ ਦਿਖਾਈ ਗਈ ਹੈ। ਇਸ ਨਾਲ ਜਾਲਸਾਜ਼ੀ ਦਾ ਸੰਕੇਤ ਮਿਲਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















