ਸ੍ਰੀਨਗਰ: ਇੱਥੋਂ ਦੇ ਬਾਹਰੀ ਇਲਾਕੇ ਲਾਵੇਪੋਰਾ ਦੇ ਉਮਰਾਬਾਦ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚ 12 ਘੰਟੇ ਤੋਂ ਜ਼ਿਆਦਾ ਤੋਂ ਮੁਕਾਬਲਾ ਚੱਲ ਰਿਹਾ ਹੈ। ਕੱਲ੍ਹ ਦੇਰ ਸ਼ਾਮ ਸ਼ੁਰੂ ਹੋਏ ਇਸ ਐਨਕਾਊਂਟਰ 'ਚ ਮੰਨਿਆ ਜਾ ਰਿਹਾ ਹੈ ਕਿ ਦੋ ਅੱਤਵਾਦੀ ਘਰ 'ਚ ਲੁਕੇ ਹੋਏ ਹਨ।


ਇਨ੍ਹਾਂ ਅੱਤਵਾਦੀਆਂ 'ਚੋਂ ਇਕ ਨੇ ਸੁਰੱਖਿਆ ਬਲਾਂ ਦੀ ਅਪੀਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ। ਪਰ ਦੂਜਾ ਅਜੇ ਵੀ ਲੁਕਿਆ ਹੋਇਆ ਹੈ। ਇਹ ਅੱਤਵਾਦੀ ਲਗਾਤਾਰ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਲਸ਼ਕਰ ਨਾਲ ਜੁੜੇ ਅੱਤਵਾਦੀ ਹਨ। ਐਨਕਾਊਂਟਰ ਹਾਈਵੇਅ ਦੇ ਕੋਲ ਹੈ। ਇਸ ਕਾਰਨ ਉੱਥੇ ਕੱਲ੍ਹ ਸ਼ਾਮ ਤੋਂ ਆਵਾਜਾਈ ਬੰਦ ਹੈ।


ਦੋ ਦਿਨ ਪਹਿਲਾਂ ਪੁੰਛ 'ਚ ਫੜ੍ਹੇ ਗਏ ਦੋ ਅੱਤਵਾਦੀ


ਪੁੰਛ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਗਜਨਵੀ ਫੋਰਸ ਦੇ ਦੋ ਅੱਤਵਾਦੀਆਂ ਨੂੰ ਫੜ੍ਹਿਆ ਗਿਆ ਸੀ। ਅੱਤਵਾਦੀਆਂ ਦੇ ਕੋਲ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ। ਫੌਜ ਨੇ ਇਕ ਬਿਆਨ 'ਚ ਕਿਹਾ ਹੈ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਫੌਜ ਤੇ ਜੰਮੂ-ਕਸ਼ਮੀਰ ਪੁਲਿਸ ਨੇ ਸੰਯੁਕਤ ਅਭਿਆਨ 'ਚ ਪੁੰਛ ਜ਼ਿਲ੍ਹੇ ਦੇ ਮੇਂਡਰ ਦੇ ਗਲੁਥਾ ਹਰਨੀ ਦੇ ਕੋਲ ਇਕ ਗੱਡੀ 'ਚੋਂ ਦੋ ਅੱਤਵਾਦੀ ਫੜੇ ਹਨ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ