Jammu Kashmir Boat Capsized: ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਮੰਗਲਵਾਰ (16 ਅਪ੍ਰੈਲ, 2024) ਨੂੰ ਸ਼੍ਰੀਨਗਰ ਦੇ ਬਟਵਾਰ ਦੇ ਜੇਹਲਮ ਵਿੱਚ ਯਾਤਰੀਆਂ ਅਤੇ ਸਕੂਲੀ ਬੱਚਿਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਵਿੱਚ ਚਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ, ਉੱਥੇ ਹੀ ਤਿੰਨ ਬੱਚੇ ਲਾਪਤਾ ਹਨ।


ਇਸ ਤੋਂ ਇਲਾਵਾ ਹਾਦਸੇ 'ਚ ਹੁਣ ਤੱਕ 12 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ। ਇਸ ਮਾਮਲੇ ਬਾਰੇ ਸ੍ਰੀਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕੀਤਾ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਜਾਰੀ ਹੈ।


ਆਫਤ ਪ੍ਰਬੰਧਨ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸਥਿਤ ਜੇਹਲਮ ਨਦੀ 'ਚ ਕਿਸ਼ਤੀ ਪਲਟਣ ਤੋਂ ਬਾਅਦ ਐੱਸਡੀਆਰਐੱਫ ਦੀ ਟੀਮ ਮੌਕੇ 'ਤੇ ਤਾਇਨਾਤ ਹੈ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab News: ਪੰਜਾਬ ਦੀ ਆਬਕਾਰੀ ਨੀਤੀ ਦਾ ਹੋਇਆ ਮੰਦਾ ਹਾਲ; ਇਹਨਾਂ ਜ਼ਿਲ੍ਹਿਆਂ 'ਚ ਬੋਲੀ ਲਗਾਉਣ ਹੀ ਨਹੀਂ ਪੁੱਜੇ ਠੇਕੇਦਾਰ!


ਦਰਅਸਲ, ਜੰਮੂ-ਕਸ਼ਮੀਰ 'ਚ ਪਿਛਲੇ 72 ਘੰਟਿਆਂ ਦੌਰਾਨ ਹੋ ਰਹੀ ਭਾਰੀ ਬਾਰਿਸ਼ ਕਰਕੇ ਜੇਹਲਮ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਬਨਿਹਾਲ ਦੇ ਕਿਸ਼ਤਵਾੜੀ ਪਾਥੇਰ ਵਿੱਚ ਮੀਂਹ ਕਰਕੇ ਜ਼ਮੀਨ ਖਿਸਕਣ ਕਾਰਨ ਸੋਮਵਾਰ (15 ਅਪ੍ਰੈਲ, 2024) ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਕਿਸ਼ਤੀ ਦੇ ਡੁੱਬਣ ਨੂੰ ਲੈਕੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਚਿੰਤਤ ਹਨ।


ਉਮਰ ਅਬਦੁੱਲਾ ਨੇ ਕੀ ਕਿਹਾ? 


ਉਮਰ ਅਬਦੁੱਲਾ ਨੇ ਕਿਹਾ ਕਿ ਉਹ ਸ਼੍ਰੀਨਗਰ ਦੇ ਕੋਲ ਜੇਹਲਮ ਨਦੀ 'ਤੇ ਕਿਸ਼ਤੀ ਦੇ ਪਲਟਣ ਦੀ ਖਬਰ 'ਤੇ ਬੇਹੱਦ ਚਿੰਤਤ ਹਨ। ਮੈਂ ਆਸ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਇਸ ਕਿਸ਼ਤੀ 'ਤੇ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਅਤੇ ਜਲਦੀ ਬਚਾ ਲਿਆ ਜਾਵੇਗਾ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ