Jammu and Kashmir news: ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀ ਹਮਲੇ 'ਚ ਇਕ ਪੁਲਿਸ ਕਰਮਚਾਰੀ ਗੁਲਾਮ ਮੁਹੰਮਦ ਡਾਰ ਸ਼ਹੀਦ ਹੋ ਗਏ ਹਨ। ਅੱਤਵਾਦੀਆਂ ਨੇ ਵੇਲੂ ਕ੍ਰਾਲਪੋਰਾ ਪਿੰਡ 'ਚ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਗੋਲੀ ਚਲਾਈ। ਡਾਰ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸਨ।

Continues below advertisement


ਅਣਪਛਾਤੇ ਅੱਤਵਾਦੀਆਂ ਦੇ ਹਮਲੇ ਵਿੱਚ ਗੁਲਾਮ ਮੁਹੰਮਦ ਡਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ SDH ਤੰਗਮਾਰਗ ਲਿਜਾਇਆ ਗਿਆ ਸੀ। ਤਿੰਨ ਦਿਨਾਂ 'ਚ ਪੁਲਿਸ 'ਤੇ ਇਹ ਦੂਜਾ ਹਮਲਾ ਹੈ। ਇੰਸਪੈਕਟਰ ਮਸੂਰ ਅਲੀ 'ਤੇ ਐਤਵਾਰ ਨੂੰ ਸ਼੍ਰੀਨਗਰ 'ਚ ਹਮਲਾ ਹੋਇਆ ਸੀ, ਜੋ ਅਜੇ ਵੀ ਹਸਪਤਾਲ 'ਚ ਹਨ।