ਸ੍ਰੀਨਗਰ: ਜੰਮੂ-ਕਸਮੀਰ 'ਚ ਅੱਤਵਾਦੀ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਵੀਰਵਾਰ ਅੱਤਵਾਦੀਆਂ ਨੇ ਸ੍ਰੀਨਗਰ 'ਚ ਇਕ ਵਕੀਲ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਵਕੀਲ ਬਾਬਰ ਕਾਦਰੀ ਜਦੋਂ ਅੱਤਵਾਦੀਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਤਾਂ ਉਹ ਸ੍ਰੀਨਗਰ ਦੇ ਹਵਾਲ ਇਲਾਕੇ ਚ ਸਨ।


ਬੁੱਧਵਾਰ ਅੱਤਵਾਦੀਆਂ ਨੇ ਸ੍ਰੀਨਗਰ 'ਚ ਹੀ ਇਕ ਬੀਡੀਸੀ ਚੇਅਰਮੈਨ ਭੁਪਿੰਦਰ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਕੀਲ ਬਾਬਰ ਕਾਦਰੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਘਰ ਇਸ ਸਮੇਂ ਪੁਲਿਸ ਤਾਇਨਾਤ ਹੈ। ਬਾਬਰ ਕਾਦਰੀ ਸ੍ਰੀਨਗਰ ਦੇ ਜਾਣੇ ਪਛਾਣੇ ਵਕੀਲ ਸਨ।





ਜੰਮੂ ਕਸ਼ਮੀਰ 'ਚ ਸੁਰੱਖਿਆ ਦੇ ਮੱਦੇਨਜ਼ਰ ਸਰਕਾਰੀ ਅਧਿਕਾਰੀਆਂ ਨੂੰ ਪੁਲਿਸ ਦੀ ਸੁਰੱਖਿਆ ਮਿਲਦੀ ਹੈ। ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਰਕਾਰੀ ਅਧਿਕਾਰੀ, ਬੀਜੇਪੀ ਕਾਰਕੁੰਨ ਅਤੇ ਸਿਆਸੀ ਕਾਰਕੁੰਨ ਰਹਿੰਦੇ ਹਨ। ਅਜਿਹੇ 'ਚ ਘਾਟੀ 'ਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਇਸ ਘਟਨਾ ਨਾਲ ਵੱਡਾ ਢਟਕਾ ਲੱਗਾ ਹੈ।


ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ