Tral Encounter: 22 ਅਪ੍ਰੈਲ, 2025 ਨੂੰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਫੌਜ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਪੁਲਵਾਮਾ ਦੇ ਤ੍ਰਾਲ ਇਲਾਕੇ ਵਿੱਚ ਇੱਕ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਬਾਕੀ ਲੁਕੇ ਹੋਏ ਅੱਤਵਾਦੀਆਂ ਦੀ ਭਾਲ ਜਾਰੀ ਹੈ। ਇਨ੍ਹਾਂ ਵਿੱਚੋਂ ਇੱਕ ਅੱਤਵਾਦੀ ਆਮਿਰ ਨੇ ਮੁਕਾਬਲੇ ਤੋਂ ਪਹਿਲਾਂ ਵੀਡੀਓ ਕਾਲਿੰਗ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਫੌਜ ਨੂੰ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਆਉਣ ਦਿਓ, ਮੈਂ ਫੌਜ ਨੂੰ ਦੇਖ ਲਵਾਂਗਾ।

ਅੱਤਵਾਦੀ ਆਮਿਰ ਆਪਣੀ ਮਾਂ ਨਾਲ ਗੱਲ ਕਰਦਾ ਨਜ਼ਰ ਆਇਆ। ਉਸਦੀ ਮਾਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਹਿ ਰਹੀ ਸੀ ਪਰ ਆਮਿਰ ਕਹਿ ਰਿਹਾ ਸੀ ਕਿ ਫੌਜ ਨੂੰ ਆਉਣ ਦਿਓ ਮੈਂ ਦੇਖ ਲਵਾਂਗਾ।

ਸੂਤਰਾਂ ਦੀ ਮੰਨੀਏ ਤਾਂ ਸੁਰੱਖਿਆ ਬਲ ਚਾਹੁੰਦੇ ਸਨ ਕਿ ਇਹ ਅੱਤਵਾਦੀ ਆਤਮ ਸਮਰਪਣ ਕਰ ਦੇਣ ਪਰ ਆਤਮ ਸਮਰਪਣ ਕਰਨ ਦੀ ਬਜਾਏ ਉਨ੍ਹਾਂ ਨੇ ਫੋਰਸ 'ਤੇ ਗੋਲੀਬਾਰੀ ਕਰ ਦਿੱਤੀ।

ਆਮਿਰ ਨੂੰ ਇਹ ਕਹਿੰਦਿਆਂ ਹੋਇਆਂ ਸੁਣਿਆ ਜਾ ਸਕਦਾ ਹੈ, "ਮੈਂ ਉਨ੍ਹਾਂ ਨੂੰ ਕਿਹਾ ਆਓ, ਆਓ ਆਗੇ ਆ ਜਾਓ।" ਫਿਰ ਇੱਕ ਔਰਤ ਪੁੱਛਦੀ ਹੈ ਕਿ ਮੇਰਾ ਭਰਾ ਕਿੱਥੇ ਹੈ। ਫਿਰ ਆਮਿਰ ਕਹਿੰਦਾ ਹੈ ਕਿ ਉਹ (ਫ਼ੌਜ) ਅੱਗੇ ਆਉਣ ਤੋਂ ਡਰ ਰਹੇ ਹਨ। ਅਖੀਰ ਵਿੱਚ ਇੱਕ ਮਹਿਲਾ ਦੀ ਆਵਾਜ਼ ਆਉਂਦੀ ਹੈ ਜੋ ਹੈਰਾਨ ਕਰਨ ਵਾਲੀ ਗੱਲ ਕਹਿ ਰਹੀ ਹੈ, "ਚਿੰਤਾ ਨਾ ਕਰੋ, ਅੱਲ੍ਹਾ ਰਖਵਾਲੀ ਕਰੇਗਾ।" ਵਾਇਰਲ ਕਲਿੱਪ ਤੋਂ ਪਹਿਲਾਂ, ਆਮਿਰ ਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ ਜਿਸ ਵਿੱਚ ਉਸਦੀ ਮਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਆਮਿਰ ਨੇ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਮਰ ਦੀ ਭੈਣ ਆਮਿਰ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਹੈ। ਆਸਿਫ਼ ਉਹੀ ਅੱਤਵਾਦੀ ਹੈ ਜਿਸਦਾ ਘਰ ਆਈਈਡੀ ਨਾਲ ਉਡਾ ਦਿੱਤਾ ਗਿਆ ਸੀ।