Jan Dhan Accounts: ਭਾਰਤ ਵਿੱਚ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਨੇ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ ਹੋਣ ’ਤੇ ਇਸ ਨੂੰ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਟਵਿੱਟਰ ਰਾਹੀਂ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਅੱਧੇ ਤੋਂ ਵੱਧ ਅਕਾਊਂਟ ਮਹਿਲਾਵਾਂ ਦੇ ਹਨ। 



ਕੇਂਦਰੀ ਵਿੱਤ ਮੰਤਰਾਲੇ ਨੇ ਦੱਸਿਆ ਸੀ ਕਿ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ ਤੇ ਇਸ ਵਿਚ 56 ਪ੍ਰਤੀਸ਼ਤ ਖਾਤੇ ਔਰਤਾਂ ਦੇ ਹਨ। ਮੰਤਰਾਲੇ ਨੇ ਬਿਆਨ ਵਿਚ ਦੱਸਿਆ ਕਿ ਇਨ੍ਹਾਂ ਖਾਤਿਆਂ ਵਿਚੋਂ ਕਰੀਬ 67 ਪ੍ਰਤੀਸ਼ਤ ਦਿਹਾਤੀ ਤੇ ਉਪ-ਨਗਰੀ ਖੇਤਰਾਂ ਵਿਚ ਖੁੱਲ੍ਹੇ ਹਨ। ਪੀਐਮ ਮੋਦੀ ਨੇ ਨਾਲ ਹੀ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹੇ ਕਦਮਾਂ ਦਾ ਲਾਭ ਦੇਸ਼ ਦੇ ਹਰ ਵਰਗ ਨੂੰ ਮਿਲੇ। 



ਜਨ ਧਨ ਖਾਤਿਆਂ ਵਿਚ ਜਮ੍ਹਾਂ ਰਾਸ਼ੀ 2.03 ਲੱਖ ਕਰੋੜ ਰੁਪਏ ਤੋਂ ਵੱਧ ਹੈ ਤੇ 34 ਕਰੋੜ ਲੋਕਾਂ ਨੂੰ ਇਨ੍ਹਾਂ ਖਾਤਿਆਂ ਨਾਲ ‘ਰੂਪੇ’ ਕਾਰਡ ਮੁਫ਼ਤ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜਨ ਧਨ ਬੈਂਕ ਖਾਤੇ ਖੋਲ੍ਹਣ ਦੀ ਮੁਹਿੰਮ 2014 ਵਿਚ ਸ਼ੁਰੂ ਕੀਤੀ ਸੀ। ਇਸ ਦਾ ਮੰਤਵ ਗਰੀਬਾਂ ਤੱਕ ਸਿੱਧਾ ਵਿੱਤੀ ਲਾਭ ਪਹੁੰਚਾਉਣਾ ਸੀ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੁਣੌਤੀਪੂਰਨ ਸਮੇਂ ਵਿੱਚ ਭਾਰਤੀ ਅਰਥਵਿਵਸਥਾ ਉਮੀਦ ਦੀ ਕਿਰਨ ਵਜੋਂ ਚਮਕ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਨਿਊਜ਼ ਪੋਰਟਲ ਮਨੀਕੰਟਰੋਲ ਦੀ ‘ਬੁਲਿਸ਼ ਆਨ ਇੰਡੀਆ’ ਮੁਹਿੰਮ ਸਬੰਧੀ ਇਕ ਪੋਸਟ ਦੇ ਜਵਾਬ ਵਿਚ ਮੋਦੀ ਨੇ ਕਿਹਾ, ‘‘ਜ਼ੋਰਦਾਰ ਵਿਕਾਸ ਦਰ ਅਤੇ ਅਰਥਚਾਰੇ ਦੇ ਵਧੀਆ ਮਾਹੌਲ ਨਾਲ ਭਵਿੱਖ ਆਸ਼ਾਜਨਕ ਦਿਖਾਈ ਦਿੰਦਾ ਹੈ। ਆਓ ਇਸ ਰਫ਼ਤਾਰ ਨੂੰ ਜਾਰੀ ਰੱਖੀਏ ਅਤੇ 140 ਕਰੋੜ ਭਾਰਤੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਈਏ।’’


ਹੋਰ ਪੜ੍ਹੋ : ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ! 23 ਅਗਸਤ ਤੱਕ ਯੈਲੋ ਅਲਰਟ 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।