Janmashtami 2024: ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ਵਿਚ 26 ਅਗਸਤ (ਸੋਮਵਾਰ) ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜਦੋਂ ਕਿ ਵ੍ਰਿੰਦਾਵਨ ਵਿੱਚ 27 ਅਗਸਤ (ਮੰਗਲਵਾਰ) ਨੂੰ ਮਨਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਰਾਜਾਂ ਵਿੱਚ ਦਫ਼ਤਰ, ਕਾਲਜ, ਬੈਂਕ, ਸਕੂਲ ਬੰਦ ਰਹੇ। 


ਦਰਅਸਲ, ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਜਨਮ ਅਸ਼ਟਮੀ (Krishna Janmashtami 2024 Date) ਦੀ ਤਰੀਕ ਨੂੰ ਲੈ ਕੇ ਲੋਕਾਂ ਵਿੱਚ ਕੁਝ ਭੰਬਲਭੂਸਾ ਬਣਿਆ ਹੋਇਆ ਹੈ। ਕੁਝ ਲੋਕ 26 ਅਗਸਤ 2024 ਨੂੰ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣਗੇ ਅਤੇ ਕੁਝ 27 ਅਗਸਤ ਨੂੰ ਮਨਾ ਰਹੇ ਹਨ।



ਉੱਤਰ ਪ੍ਰਦੇਸ਼ ਦੇ ਨਾਲ-ਨਾਲ ਉੱਤਰਾਖੰਡ, ਹਰਿਆਣਾ, ਪੰਜਾਬ, ਦਿੱਲੀ, ਬਿਹਾਰ, ਰਾਜਸਥਾਨ ਵਰਗੇ ਰਾਜਾਂ ਵਿੱਚ ਜਨਮ ਅਸ਼ਟਮੀ 'ਤੇ ਸਕੂਲ ਬੰਦ ਰਹਿਣਗੇ। ਇਸ ਸਾਲ ਸੋਮਵਾਰ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹੋਣ ਕਾਰਨ ਬੱਚਿਆਂ ਨੂੰ ਦੋ ਦਿਨ ਦੀ ਛੁੱਟੀ ਮਿਲੀ ਹੈ। ਪਰ ਕੁਝ ਰਾਜਾਂ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਜਾਣੋ ਜਨਮ ਅਸ਼ਟਮੀ ਦੇ ਮੌਕੇ ਉਤੇ ਸੋਮਵਾਰ ਨੂੰ ਕਿੱਥੇ ਸਕੂਲ ਖੁੱਲ੍ਹਣਗੇ ਅਤੇ ਕਿੱਥੇ ਬੰਦ ਰਹਿਣਗੇ।


ਮੱਧ ਪ੍ਰਦੇਸ਼ ਵਿੱਚ ਜਨਮਾਸ਼ਟਮੀ ਦੀ ਛੁੱਟੀ ਰੱਦ
ਮੱਧ ਪ੍ਰਦੇਸ਼ ਸਕੂਲ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (DEOs) ਨੂੰ ਜਨਮ ਅਸ਼ਟਮੀ ਦੇ ਮੌਕੇ 'ਤੇ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਮੱਧ ਪ੍ਰਦੇਸ਼ 'ਚ ਜਨਮ ਅਸ਼ਟਮੀ ਦੇ ਮੌਕੇ 'ਤੇ ਸਕੂਲਾਂ 'ਚ ਛੁੱਟੀ ਨਹੀਂ ਹੋਵੇਗੀ। ਇਥੇ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਭਗਵਾਨ ਕ੍ਰਿਸ਼ਨ ਦੀ ਸਿੱਖਿਆ, ਦੋਸਤੀ ਅਤੇ ਜੀਵਨ ਫਲਸਫੇ 'ਤੇ ਆਧਾਰਿਤ ਵੱਖ-ਵੱਖ ਵਿਸ਼ਿਆਂ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ।


ਇਨ੍ਹਾਂ ਰਾਜਾਂ ਵਿੱਚ ਸਕੂਲ ਬੰਦ ਰਹਿਣਗੇ
ਜਨਮ ਅਸ਼ਟਮੀ ਦੇ ਵਿਸ਼ੇਸ਼ ਮੌਕੇ 'ਤੇ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰਹਿਣਗੇ। ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਗੁਜਰਾਤ, ਮੇਘਾਲਿਆ, ਉੜੀਸਾ, ਸਿੱਕਮ, ਅਸਾਮ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਪੰਜਾਬ, ਤਾਮਿਲਨਾਡੂ, ਉੱਤਰਾਖੰਡ, ਕੇਰਲ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਦਿੱਲੀ, ਚੰਡੀਗੜ੍ਹ ਲੱਦਾਖ, ਪੁਡੂਚੇਰੀ, ਦਾਦਰਾ ਅਤੇ ਨਗਰ ਹਵੇਲੀ, ਲਕਸ਼ਦੀਪ 'ਚ ਜਨਮ ਅਸ਼ਟਮੀ ਦੇ ਮੌਕੇ 'ਤੇ ਸਕੂਲਾਂ 'ਚ ਛੁੱਟੀ ਰਹੇਗੀ।



ਦੱਸ ਦਈਏ ਕਿ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ਵਿਚ 26 ਅਗਸਤ (ਸੋਮਵਾਰ) ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜਦੋਂ ਕਿ ਵ੍ਰਿੰਦਾਵਨ ਵਿੱਚ 27 ਅਗਸਤ (ਮੰਗਲਵਾਰ) ਨੂੰ ਮਨਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਰਾਜਾਂ ਵਿੱਚ ਦਫ਼ਤਰ, ਕਾਲਜ, ਬੈਂਕ, ਸਕੂਲ ਬੰਦ ਰਹੇ।