ਖੁੰਟੀ: ਗਊ ਹੱਤਿਆ ਦੇ ਸ਼ੱਕ ਹੇਠ ਅਪਾਹਜ ਵਿਅਕਤੀ ਨੂੰ ਹੀ ਕੁੱਟ-ਕੁੱਟ ਮਾਰ ਦਿੱਤਾ। ਇਹ ਦਿਲ ਦਹਿਲਾਉਣ ਵਾਲੀ ਘਟਨਾ ਝਾਰਖੰਡ ਦੇ ਖੁੰਟੀ ਜ਼ਿਲ੍ਹੇ ’ਚ ਵਾਪਰੀ ਹੈ। ਇੱਥੇ ਗਊ ਹੱਤਿਆ ਦੇ ਸ਼ੱਕ ਤਹਿਤ ਭੜਕੀ ਭੀੜ ਵੱਲੋਂ ਕੀਤੀ ਕੁੱਟਮਾਰ ਕਰਕੇ ਅਪਾਹਜ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
ਹਾਸਲ ਜਾਣਕਾਰੀ ਮੁਤਾਬਕ ਝਾਰਖੰਡ ’ਚ ਘਟਨਾ ਉਸ ਸਮੇਂ ਵਾਪਰੀ ਜਦੋਂ ਖੁੰਟੀ ਜ਼ਿਲ੍ਹੇ ਦੇ ਪਿੰਡ ਜਲਤਾਂਗਾ ’ਚ ਦਰਿਆ ਨੇੜੇ ਗਊ ਦਾ ਪਿੰਜਰ ਮਿਲਿਆ। ਪੁਲਿਸ ਅਧਿਕਾਰੀ ਮੁਤਾਬਕ ਗਊ ਦੇ ਪਿੰਜਰ ਕੋਲ ਮੌਜੂਦ ਕਲਾਨਤਸ ਬਾਰਲਾ, ਫਾਗੂ ਕੱਛਪ ਤੇ ਫਿਲਿਪ ਹੋਰੋ ਨੂੰ ਦੇਖਦਿਆਂ ਹੀ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਬਾਰਲਾ ਦੀ ਹਸਪਤਾਲ ਜਾਣ ਸਮੇਂ ਰਾਹ ’ਚ ਮੌਤ ਹੋ ਗਈ ਜਦਕਿ ਕੱਛਪ ਤੇ ਹੋਰੋ ਦਾ ਰਾਂਚੀ ਦੇ ਰਾਜੇਂਦਰ ਮੈਡੀਕਲ ਸਾਇੰਸਿਜ਼ ਇੰਸਟੀਚਿਊਟ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਹੱਤਿਆ ਦੇ ਸਬੰਧ ’ਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਰਿਹਾਈ ਲਈ ਪਿੰਡ ਵਾਲਿਆਂ ਨੇ ਕਾਰਾ ਪੁਲਿਸ ਸਟੇਸ਼ਨ ਦਾ ਘਿਰਾਓ ਕੀਤਾ।
ਗਾਂ ਰਾਖਿਆਂ ਨੇ ਅਪਾਹਜ ਬੰਦੇ ਨੂੰ ਕੁੱਟ-ਕੱਟ ਮਾਰਿਆ
ਏਬੀਪੀ ਸਾਂਝਾ
Updated at:
24 Sep 2019 01:27 PM (IST)
ਗਊ ਹੱਤਿਆ ਦੇ ਸ਼ੱਕ ਹੇਠ ਅਪਾਹਜ ਵਿਅਕਤੀ ਨੂੰ ਹੀ ਕੁੱਟ-ਕੁੱਟ ਮਾਰ ਦਿੱਤਾ। ਇਹ ਦਿਲ ਦਹਿਲਾਉਣ ਵਾਲੀ ਘਟਨਾ ਝਾਰਖੰਡ ਦੇ ਖੁੰਟੀ ਜ਼ਿਲ੍ਹੇ ’ਚ ਵਾਪਰੀ ਹੈ। ਇੱਥੇ ਗਊ ਹੱਤਿਆ ਦੇ ਸ਼ੱਕ ਤਹਿਤ ਭੜਕੀ ਭੀੜ ਵੱਲੋਂ ਕੀਤੀ ਕੁੱਟਮਾਰ ਕਰਕੇ ਅਪਾਹਜ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
- - - - - - - - - Advertisement - - - - - - - - -