Ashutosh Fight Video: ਪੱਤਰਕਾਰ ਅਤੇ ਸਾਬਕਾ ਰਾਜਨੇਤਾ ਆਸ਼ੂਤੋਸ਼ ਦੀ ਟਾਈਮਜ਼ ਨਾਓ ਨਵਭਾਰਤ ਚੈਨਲ 'ਤੇ ਲਾਈਵ ਟੀਵੀ ਨਿਊਜ਼ ਬਹਿਸ ਦੌਰਾਨ ਲੇਖਕ ਆਨੰਦ ਰੰਗਨਾਥਨ ਨਾਲ ਲੜਾਈ ਹੋ ਗਈ। ਆਸ਼ੂਤੋਸ਼ ਨੇ ਲੇਖਕ 'ਤੇ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਹੈ।
ਵਾਇਰਲ ਹੋਈ ਵੀਡੀਓ ਵਿੱਚ ਆਸ਼ੂਤੋਸ਼ ਅਤੇ ਆਨੰਦ ਰੰਗਨਾਥਨ ਦਿੱਲੀ ਆਬਕਾਰੀ ਨੀਤੀ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਬਾਰੇ ਚਰਚਾ ਕਰ ਰਹੇ ਹਨ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਤਕਰਾਰ ਵਿਚ ਬਦਲ ਗਈ।
ਤੁਸੀਂ ਵੀ ਦੇਖੋ ਵੀਡੀਓ
ਬਹਿਸ ਦੌਰਾਨ ਕੇਜਰੀਵਾਲ ਨੂੰ ਦਿੱਤੀ ਗਈ ਜ਼ਮਾਨਤ ਦਾ ਮੁੱਦਾ ਪ੍ਰਧਾਨ ਮੰਤਰੀ ਮੋਦੀ ਦੇ ਗਣੇਸ਼ ਉਤਸਵ ਦੌਰਾਨ ਭਾਰਤ ਦੇ ਚੀਫ਼ ਜਸਟਿਸ ਧਨੰਜੈ ਚੰਦਰਚੂੜ ਦੇ ਘਰ ਪੂਜਾ ਲਈ ਜਾਣ ਦੇ ਆਲੇ-ਦੁਆਲੇ ਘੁੰਮਿਆ।
ਆਨੰਦ ਰੰਗਨਾਥਨ ਨੇ ਆਸ਼ੂਤੋਸ਼ ਦੀ ਉਸ ਟਿੱਪਣੀ 'ਤੇ ਸਵਾਲ ਚੁੱਕੇ ਹਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪੱਤਰਕਾਰ ਹੋਣ ਦੇ ਨਾਤੇ ਉਹ ਜਿੱਥੇ ਚਾਹੁਣ ਜਾਣ ਲਈ ਆਜ਼ਾਦ ਹਨ। ਇਸ 'ਤੇ ਆਨੰਦ ਰੰਗਨਾਥਨ ਨੇ ਕਿਹਾ ਕਿ ਜੇਕਰ ਪੱਤਰਕਾਰ ਹੋਣ ਦੇ ਨਾਤੇ ਉਹ ਜਿੱਥੇ ਚਾਹੇ ਜਾਣ ਲਈ ਆਜ਼ਾਦ ਹੈ ਤਾਂ ਇਹ ਨਿਯਮ ਬਾਕੀ ਸਾਰਿਆਂ 'ਤੇ ਲਾਗੂ ਹੁੰਦਾ ਹੈ। ਚੀਫ਼ ਜਸਟਿਸ 'ਤੇ ਵੀ ਲਾਗੂ ਹੁੰਦਾ ਹੈ।
ਬਹਿਸ ਦੌਰਾਨ ਆਸ਼ੂਤੋਸ਼ ਨੇ ਆਨੰਦ ਰੰਗਨਾਥਨ 'ਤੇ ਨਿੱਜੀ ਦੋਸ਼ ਲਗਾਉਣ ਦੀ ਗੱਲ ਕੀਤੀ। ਆਸ਼ੂਤੋਸ਼ ਸਟੂਡੀਓ 'ਚ ਹੀ ਆਨੰਦ ਰੰਗਨਾਥਨ ਵੱਲ ਵਧਿਆ। ਹਾਲਾਂਕਿ ਸੀਨੀਅਰ ਐਂਕਰ ਨਵਿਕਾ ਕੁਮਾਰ ਨੇ ਦਖਲ ਦੇ ਕੇ ਲੜਾਈ ਨੂੰ ਸ਼ਾਂਤ ਕਰਵਾਇਆ। ਆਨੰਦ ਰੰਗਨਾਥਨ ਨੇ ਆਸ਼ੂਤੋਸ਼ ਨੂੰ ਕਿਹਾ, "ਉੱਚੀ ਉੱਚੀ ਬੋਲਣਾ ਬੰਦ ਕਰ, ਮੈਂ ਤੇਰਾ ਪਿਤਾ ਨਹੀਂ ਹਾਂ।" ਇਸ ਦੇ ਜਵਾਬ 'ਚ ਆਸ਼ੂਤੋਸ਼ ਨੇ ਆਨੰਦ ਰੰਗਨਾਥਨ ਨੂੰ ਵੀ ਖੂਬ ਸੁਣਾਈਆਂ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial