ਜਵਾਬੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਦੇਸ਼ ਦੇ 49 ਸਵੈ ਮਾਣਿਤ ਸਰਪ੍ਰਸਤ ਤੇ ਬੁੱਧੀਜੀਵੀਆਂ ਨੇ ਜਮਹੂਰੀ ਕਦਰਾਂ ਕੀਮਤਾਂ 'ਤੇ ਫਿਰ ਤੋਂ ਚਿੰਤਾ ਪ੍ਰਗਟਾਈ ਹੈ। ਇਸ ਤੋਂ ਸਪੱਸ਼ਟ ਤੌਰ 'ਤੇ ਉਨ੍ਹਾਂ ਦਾ ਸਿਆਸੀ ਝੁਕਾਅ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਝੂਠੇ ਇਲਜ਼ਾਮ ਲਾਏ ਤੇ ਲੋਕਤੰਤਰ ਨੂੰ ਬਦਨਾਮ ਕਰਨ ਲਈ ਸਵਾਲ ਚੁੱਕੇ।
ਖੁੱਲ੍ਹੀ ਚਿੱਠੀ ਲਿਖਣ ਵਾਲੀਆਂ ਮਸ਼ਹੂਰ ਹਸਤੀਆਂ ਵਿੱਚ ਅਦਾਕਾਰਾ ਕੰਗਨਾ ਰਣੌਤ, ਗੀਤਕਾਰ ਤੇ ਸੈਂਸਰ ਬੋਰਡ ਦੇ ਪ੍ਰਧਾਨ ਪ੍ਰਸੂਨ ਜੋਸ਼ੀ, ਕਲਾਸੀਕਲ ਡਾਂਸਰ ਤੇ ਸਾਂਸਦ ਸੋਨਲ ਮਾਨ ਸਿੰਘ, ਵਾਦਕ ਪੰਡਿਤ ਵਿਸ਼ਵਮੋਹਨ ਭੱਟ, ਫਿਲਮਕਾਰ ਮਧੁਰ ਭੰਡਾਰਕਰ, ਵਿਵੇਕ ਓਬਰੌਏ ਤੇ ਵਿਵੇਕ ਅਗਨੀਹੋਤਰੀ ਸ਼ਾਮਲ ਹਨ।
ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਦੇਸ਼ ਵਿੱਚ ਆਦਿਵਾਸੀ ਤੇ ਹਾਸ਼ੀਏ 'ਤੇ ਮੌਜੂਦ ਲੋਕਾਂ ਨੂੰ ਨਿਸ਼ਾਨਾ ਬਣਾਉਣ, ਕਸ਼ਮੀਰ ਵਿੱਚ ਵੱਖਵਾਦੀਆਂ ਵੱਲੋਂ ਸਕੂਲ ਜਲਾਉਣ, ਨਾਮੀ ਯੂਨੀਵਰਸਿਟੀਆਂ ਵਿੱਚ ਅੱਤਵਾਦੀਆਂ ਦੇ ਸਮਰਥਨ ਵਿੱਛ ਭਾਰਤ ਦੇ ਟੁਕੜੇ-ਟੁਕੜੇ ਨਾਅਰੇ ਲੱਗਣ 'ਤੇ ਬੁੱਧੀਜੀਵੀਆਂ ਦੀ ਚੁੱਪੀ ਕਿਉਂ ਬਣੀ ਰਹਿੰਦੀ ਹੈ?