ਕੰਗਣਾ ਰਣੌਤ ਦੀ ਲੜਾਈ ਹੁਣ ਬੀਜੇਪੀ ਲੜੇਗੀ
ਏਬੀਪੀ ਸਾਂਝਾ | 13 Sep 2020 01:12 PM (IST)
ਕੰਗਣਾ ਰਣੌਤ ਦੀ ਲੜਾਈ ਹੁਣ ਬੀਜੇਪੀ ਲੜੇਗੀ। ਹਿਮਾਚਲ ਪ੍ਰਦੇਸ਼ ਭਾਜਪਾ ਆਈਟੀ ਸੈੱਲ ਨੇ ਕੰਗਣਾ ਦੇ ਮਾਮਲੇ ਵਿੱਚ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਖਿਲਾਫ ਐਫਆਈਆਰ ਕਰਾਉਣ ਲਈ ਸ਼ਿਮਲਾ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ ਹੈ।
ਸ਼ਿਮਲਾ: ਕੰਗਣਾ ਰਣੌਤ ਦੀ ਲੜਾਈ ਹੁਣ ਬੀਜੇਪੀ ਲੜੇਗੀ। ਹਿਮਾਚਲ ਪ੍ਰਦੇਸ਼ ਭਾਜਪਾ ਆਈਟੀ ਸੈੱਲ ਨੇ ਕੰਗਣਾ ਦੇ ਮਾਮਲੇ ਵਿੱਚ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਖਿਲਾਫ ਐਫਆਈਆਰ ਕਰਾਉਣ ਲਈ ਸ਼ਿਮਲਾ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ ਹੈ। ਹਿਮਾਚਲ ਬੀਜੇਪੀ ਆਈਟੀ ਸੈੱਲ ਦੇ ਕਨਵੀਨਰ ਚੇਤਨ ਬਰਾਗਟਾ ਨੇ ਕਿਹਾ ਕਿ ਸੰਜੇ ਰਾਉਤ ਨੇ ਹਿਮਾਚਲ ਦੀ ਧੀ ਕੰਗਨਾ ਬਾਰੇ ਅਸ਼ਲੀਲ ਟਿੱਪਣੀਆਂ ਕੀਤੀਆਂ ਹਨ। ਹਿਮਾਚਲ ਪ੍ਰਦੇਸ਼ ਆਪਣੀ ਧੀ ਲਈ ਅਜਿਹਾ ਬਰਦਾਸ਼ਤ ਨਹੀਂ ਕਰੇਗਾ। ਇਸੇ ਲਈ ਭਾਜਪਾ ਆਈਟੀ ਸੈੱਲ ਨੇ ਐਸਪੀ ਸ਼ਿਮਲਾ ਤੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ ਨਾਲ ਜੜੇ ਡਰੱਗ ਕੇਸ ਨੂੰ ਲੈ ਕੇ ਕੰਗਣਾ ਨੇ ਮਹਾਰਾਸ਼ਟਰ ਸਰਕਾਰ ਤੇ ਪੁਲਿਸ ਦੀ ਅਲੋਚਨਾ ਕੀਤੀ ਸੀ। ਇਸ ਮਗਰੋਂ ਸ਼ਿਵ ਸੈਨਾ ਸੰਜੈ ਰਾਊਤ ਨੇ ਵੀ ਕੰਗਣਾ ਨੂੰ ਧਮਕੀ ਦਿੱਤੀ ਸੀ।