PM Modi Security Lapse: ਕਰਨਾਟਕ ਦੇ ਮੈਸੂਰ ਵਿੱਚ ਇੱਕ ਵਾਰ ਫਿਰ PM ਮੋਦੀ ਦੀ ਸੁਰੱਖਿਆ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਇੱਥੇ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਚੱਲ ਰਿਹਾ ਸੀ, ਜਦੋਂ ਇੱਕ ਔਰਤ ਨੇ ਆਪਣਾ ਮੋਬਾਈਲ ਉਨ੍ਹਾਂ ਦੀ ਕਾਰ ਵੱਲ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।


ਪੁੱਛਗਿਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਭਾਜਪਾ ਦੀ ਵਰਕਰ ਹੈ ਅਤੇ ਇਹ ਗਲਤੀ ਨਾਲ ਹੋਇਆ ਹੈ। ਔਰਤ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਵੱਲ ਫੁੱਲ ਸੁੱਟ ਰਹੀ ਸੀ ਪਰ ਉਸ ਨੇ ਧਿਆਨ ਨਹੀਂ ਦਿੱਤਾ ਅਤੇ ਗਲਤੀ ਨਾਲ ਮੋਬਾਈਲ ਵੀ ਫੁੱਲ ਦੇ ਨਾਲ ਚਲਾ ਗਿਆ। 


ਕੋਈ ਮਾੜਾ ਇਰਾਦਾ ਨਹੀਂ - ਪੁਲਿਸ


ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ), ਕਾਨੂੰਨ ਅਤੇ ਵਿਵਸਥਾ, ਆਲੋਕ ਕੁਮਾਰ ਨੇ ਕਿਹਾ ਕਿ ਫ਼ੋਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਵਰਕਰ ਦਾ ਸੀ ਅਤੇ ਪੀਐਮ ਮੋਦੀ ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਦੀ ਸੁਰੱਖਿਆ ਵਿੱਚ ਸਨ।


ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਦੀ ਗੱਡੀ 'ਤੇ ਫ਼ੋਨ ਸੁੱਟਣ ਵਾਲੇ ਵਿਅਕਤੀ ਦਾ ਕੋਈ ਮਾੜਾ ਇਰਾਦਾ ਨਹੀਂ ਸੀ ਅਤੇ ਉਸ ਨੇ ਜੋਸ਼ 'ਚ ਅਜਿਹਾ ਕੀਤਾ। ਪ੍ਰਧਾਨ ਮੰਤਰੀ ਐੱਸ.ਪੀ.ਜੀ. ਦੀ ਸੁਰੱਖਿਆ 'ਚ ਸਨ। ਫ਼ੋਨ ਭਾਜਪਾ ਵਰਕਰ ਦਾ ਹੈ। ਅਸੀਂ ਉਸ ਵਿਅਕਤੀ ਨੂੰ ਟਰੇਸ ਕਰ ਲਿਆ ਹੈ।" ਐਸਪੀਜੀ ਤੋਂ ਉਸ ਵਿਅਕਤੀ ਨੂੰ ਸੌਂਪ ਦਿੱਤਾ ਗਿਆ ਹੈ।


ਇਹ ਘਟਨਾ ਉਦੋਂ ਵਾਪਰੀ ਜਦੋਂ ਪ੍ਰਧਾਨ ਮੰਤਰੀ ਮੋਦੀ, ਮੈਸੂਰ-ਕੋਡਾਗੂ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਅਤੇ ਸਾਬਕਾ ਮੰਤਰੀਆਂ ਕੇਐਸ ਈਸ਼ਵਰੱਪਾ ਅਤੇ ਐਸਏ ਰਾਮਦਾਸ ਨਾਲ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਹੱਥ ਹਿਲਾ ਕੇ ਸੰਬੋਧਨ ਕਰ ਰਹੇ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :