Karnataka Assembly Election: ਚੋਣ ਕਮਿਸ਼ਨ ਨੇ ਅੱਜ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਹ ਐਲਾਨ ਕਰਦਿਆਂ ਕਿਹਾ ਕਿ 224 ਸੀਟਾਂ ’ਤੇ ਵੋਟਾਂ 10 ਮਈ ਨੂੰ ਪੈਣਗੀਆਂ ਤੇ ਨਤੀਜੇ 13 ਮਈ ਨੂੰ ਆਉਣਗੇ। ਕਮਿਸ਼ਨ ਮੁਤਾਬਕ 5.22 ਕਰੋੜ ਵੋਟਰ ਹਨ।
ਦੱਸ ਦਈਏ ਕਿ ਕਰਨਾਟਕ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 24 ਮਈ 2023 ਨੂੰ ਖ਼ਤਮ ਹੋਵੇਗਾ। ਸੂਬੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਮਈ 2018 ਵਿੱਚ ਹੋਈਆਂ ਸਨ। ਫਿਰ ਜਨਤਾ ਦਲ ਸੈਕੂਲਰ ਤੇ ਕਾਂਗਰਸ ਨੇ ਮਿਲ ਕੇ ਸਰਕਾਰ ਬਣਾਈ ਸੀ। ਇਸ ਵਿੱਚ ਐਚਡੀ ਕੁਮਾਰਸਵਾਮੀ ਮੁੱਖ ਮੰਤਰੀ ਬਣੇ ਪਰ ਇੱਕ ਸਾਲ ਤੇ 2 ਮਹੀਨੇ ਬਾਅਦ, ਜੁਲਾਈ 2019 ਵਿੱਚ, ਕਾਂਗਰਸ ਤੇ ਜੇਡੀਐਸ ਦੇ ਕਈ ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਸਰਕਾਰ ਡਿੱਗ ਗਈ। ਫਿਰ ਕਰਨਾਟਕ ਵਿੱਚ ਬੀਐਸ ਯੇਦੀਯੁਰੱਪਾ ਦੀ ਅਗਵਾਈ ਵਿੱਚ ਭਾਜਪਾ ਨੇ ਸਰਕਾਰ ਬਣਾਈ।
ਹਾਲਾਂਕਿ ਬੀਐਸ ਯੇਦੀਯੁਰੱਪਾ ਵੀ ਸਿਰਫ਼ ਦੋ ਸਾਲ ਹੀ ਮੁੱਖ ਮੰਤਰੀ ਰਹਿ ਸਕੇ ਸਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਤੇ ਬਸਵਰਾਜ ਬੋਮਈ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ।
ਕਰਨਾਟਕ ਵਿੱਚ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ, 224 ਸੀਟਾਂ ਵਿੱਚੋਂ, ਕਾਂਗਰਸ ਨੂੰ 38.14 ਵੋਟ ਪ੍ਰਤੀਸ਼ਤ ਨਾਲ 80 ਸੀਟਾਂ ਮਿਲੀਆਂ, ਜਦੋਂ ਕਿ ਭਾਜਪਾ ਨੂੰ 36.35 ਵੋਟ ਸ਼ੇਅਰ ਨਾਲ 104 ਸੀਟਾਂ ਮਿਲੀਆਂ। ਇਸ ਦੇ ਨਾਲ ਹੀ 18.3 ਫੀਸਦੀ ਵੋਟ ਸ਼ੇਅਰ ਨਾਲ ਜਨਤਾ ਦਲ ਸੈਕੂਲਰ ਦੇ ਖਾਤੇ 'ਚ 37 ਸੀਟਾਂ ਆਈਆਂ। ਇਸ ਚੋਣ ਵਿੱਚ ਕਾਂਗਰਸ ਨੂੰ 42 ਅਤੇ ਜੇਡੀਐਸ ਨੂੰ 03 ਸੀਟਾਂ ਦਾ ਨੁਕਸਾਨ ਹੋਇਆ ਹੈ। ਪਰ ਭਾਜਪਾ ਨੂੰ 64 ਸੀਟਾਂ ਮਿਲੀਆਂ।
ਇਹ ਵੀ ਪੜ੍ਹੋ: Weird News: ਜਾਣੋ ਕੁਵਾਰਿਆਂ ਦੇ ਪਿੰਡ ਦਾ ਅਨੋਖਾ ਕਿੱਸਾ! ਇਸ ਪਿੰਡ 'ਚ ਕੋਈ ਵੀ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਦਾ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: ਭਾਰਤ ਦਾ ਅਨੋਖਾ ਪਿੰਡ ਜਿੱਥੇ ਪਿਆਜ਼ ਤੇ ਲਸਣ ਖਾਣ 'ਤੇ ਬੈਨ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ