BS Yediyurappa Helicopter Landing : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਸੋਮਵਾਰ (6 ਮਾਰਚ) ਸਵੇਰੇ ਰਾਜ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਹੈਲੀਕਾਪਟਰ ਦੀ ਲੈਂਡਿੰਗ ਫੇਲ੍ਹ ਹੋਣ ਤੋਂ ਬਾਅਦ ਵਾਲ-ਵਾਲ ਬਚ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹੈਲੀਪੈਡ 'ਤੇ ਬਹੁਤ ਜ਼ਿਆਦਾ ਕੂੜਾ ਫੈਲਿਆ ਹੋਇਆ ਸੀ ਅਤੇ ਪਾਇਲਟ ਨੇ ਜਦੋਂ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਲਾਸਟਿਕ ਦਾ ਪੋਲੀਥੀਨ ਹਵਾ 'ਚ ਉੱਡਣ ਲੱਗਾ।
ਹਵਾ ਵਿੱਚ ਕੂੜਾ ਉੱਡਣ ਕਾਰਨ ਹੈਲੀਕਾਪਟਰ ਦੀ ਲੈਂਡਿੰਗ ਨਹੀਂ ਹੋ ਸਕੀ। ਅਜਿਹੇ 'ਚ ਪਾਇਲਟ ਨੇ ਤੁਰੰਤ ਲੈਂਡਿੰਗ ਰੱਦ ਕਰ ਦਿੱਤੀ। ਇਸ ਤੋਂ ਬਾਅਦ ਹੈਲੀਕਾਪਟਰ ਵਾਪਸ ਚਲਾ ਗਿਆ ਅਤੇ ਕਾਫੀ ਦੇਰ ਤੱਕ ਹਵਾ ਵਿਚ ਉਡਦਾ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਤੁਰੰਤ ਹੈਲੀਪੈਡ ਦੀ ਸਫ਼ਾਈ ਕਰਵਾਈ। ਬਾਅਦ ਵਿੱਚ ਹੈਲੀਕਾਪਟਰ ਨੇ ਸੁਰੱਖਿਅਤ ਲੈਂਡਿੰਗ ਕਰਵਾਈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਸੀਐਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਖੜਕੀ, ਸੈਸ਼ਨ ਢਾਈ ਵਜੇ ਤੱਕ ਮੁਲਤਵੀ
ਘਟਨਾ ਦੀ ਵੀਡੀਓ ਆਈ ਸਾਹਮਣੇ
ਨਿਊਜ਼ ਏਜੰਸੀ ਏਐਨਆਈ ਨੇ ਵੀ ਇਸ ਪੂਰੀ ਘਟਨਾ ਦਾ ਵੀਡੀਓ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਹੈਲੀਕਾਪਟਰ ਹੈਲੀਪੈਡ ਦੇ ਨੇੜੇ ਆਉਂਦਾ ਹੈ ਤਾਂ ਅਚਾਨਕ ਸਾਰਾ ਕੂੜਾ ਹਵਾ 'ਚ ਉੱਡਣ ਲੱਗਦਾ ਹੈ ਅਤੇ ਪਾਇਲਟ ਦੀ ਵਿਜ਼ੀਬਿਲਟੀ ਵੀ ਇਸ ਨਾਲ ਪ੍ਰਭਾਵਿਤ ਹੁੰਦੀ ਹੈ। ਪਲਾਸਟਿਕ ਦੀ ਪੋਲੀਥੀਨ ਹੈਲੀਕਾਪਟਰ ਦੇ ਬਹੁਤ ਨੇੜੇ ਪਹੁੰਚ ਜਾਂਦੀ ਹੈ। ਅਜਿਹੇ 'ਚ ਜੇਕਰ ਲੈਂਡਿੰਗ ਕੀਤੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪਾਇਲਟ ਦੀ ਸਮਝਦਾਰੀ ਕਾਰਨ ਹਾਦਸਾ ਟਲ ਗਿਆ।
ਇਹ ਵੀ ਪੜ੍ਹੋ : ਹਲਕਾ ਲੰਬੀ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ 'ਚ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ , ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਰੈਲੀ ਲਈ ਪਹੁੰਚੇ ਸਨ ਯੇਦੀਯੁਰੱਪਾ ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂ ਬੀਐਸ ਯੇਦੀਯੁਰੱਪਾ ਇੱਥੇ ਭਾਰਤੀ ਜਨਤਾ ਪਾਰਟੀ ਦੀ ਵਿਜੇ ਸੰਕਲਪ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਸਨ। ਕਰਨਾਟਕ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਲਗਾਤਾਰ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ। ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ 'ਚ ਕਈ ਵੱਡੀਆਂ ਰੈਲੀਆਂ ਵੀ ਕੀਤੀਆਂ ਹਨ।