ਨਵੀਂ ਦਿੱਲੀ: ਕਰਨਾਟਕ ਵਿਧਾਨ ਸਭਾ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਦੇਸ਼ 'ਚ ਮੋਦੀ ਲਹਿਰ ਬਰਕਰਾਰ ਹੈ। ਇਸ ਦੇ ਨਾਲ ਹੀ 2019 'ਚ ਹੋਣ ਵਾਲੀਆਂ ਆਮ ਚੋਣਾਂ ਲਈ ਵੀ ਮੋਦੀ ਸਰਕਾਰ ਲਈ ਸਥਿਤੀ ਸਾਫ਼ ਹੋ ਗਈ ਹੈ।


 

ਜ਼ਿਕਰਯੋਗ ਹੈ ਕਿ ਕਰਨਾਟਕ ਚੋਣਾਂ ਦੌਰਾਨ ਮੋਦੀ ਨੇ 6 ਦਿਨਾਂ 'ਚ 21 ਰੈਲੀਆਂ ਕੀਤੀਆਂ, ਉਥੇ ਹੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ 27 ਰੈਲੀਆਂ ਕੀਤੀਆਂ। ਮੋਦੀ-ਸ਼ਾਹ ਦੀ ਜੋੜੀ ਲਈ 2019 ਤੋਂ ਪਹਿਲਾਂ ਇਹ ਕਾਫੀ ਅਹਿਮ ਚੋਣ ਸੀ।

ਮੰਨਿਆ ਜਾ ਰਿਹਾ ਕਿ ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣ ਨੂੰ ਖਾਸ ਤਵੱਜੋਂ ਦਿੰਦਿਆਂ ਰੈਲੀਆਂ ਦੌਰਾਨ ਧੜੱਲੇਦਾਰ ਚੋਣ ਪ੍ਰਚਾਰ ਕੀਤਾ ਸੀ। ਇਸ ਦੇ ਨਾਲ ਹੀ ਕਰਨਾਟਕ ਜਿੱਤ ਤੋਂ ਬਾਅਦ ਦੇਸ਼ ਦੇ 21 ਰਾਜਾਂ 'ਚ ਬੀਜੇਪੀ ਦਾ ਝੰਡਾ ਕਾਇਮ ਹੋ ਜਾਏਗਾ। ਕਰਨਾਟਕ ਚ 2008 ਤੋਂ 2013 ਤੱਕ ਬੀਜੇਪੀ ਸੱਤਾ 'ਚ ਸੀ ਤੇ ਹੁਣ 2018 'ਚ ਮੁੜ ਤੋਂ ਮੋਦੀ ਸਰਕਾਰ ਆਪਣਾ ਦਬਦਬਾ ਬਣਾਉਣ 'ਚ ਕਾਮਯਾਬ ਰਹੀ।