CM Face of AAP: ਪੰਜਾਬ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਗੋਆ ਵਿੱਚ ਅਮਿਤ ਪਾਲੇਕਰ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਗੋਆ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਹੈ। Amit Palekar ਨੂੰ ਗੋਆ ਵਿਧਾਨ ਸਭਾ ਚੋਣਾਂ ਲਈ ਸੀਐਮ ਉਮੀਦਵਾਰ ਐਲਾਨਿਆ ਗਿਆ ਹੈ। 


ਕੇਜਰੀਵਾਲ ਨੇ ਕਿਹਾ ਕਿ Amit Palekar ਪੇਸ਼ੇ ਤੋਂ ਵਕੀਲ ਹੈ ਤੇ ਭੰਡਾਰੀ ਸਮੁਦਾਇ ਤੋਂ ਆਉਂਦੇ ਹਨ। ਕੇਜਰੀਵਾਲ ਨੇ ਕਿਹਾ ਕਿ ਅਮਿਤ ਗੋਆ ਦੇ ਹਰ ਸਮੁਦਾਇ ਦੇ ਲੋਕਾਂ ਦੀ ਮਦਦ ਕਰਦੇ ਆਏ ਹਨ। ਉਨ੍ਹਾਂ ਨੇ ਕੋਰੋਨਾ ਕਾਲ 'ਚ ਸਭ ਦਾ ਬਹੁਤ ਸਾਥ ਦਿੱਤਾ। ਕੋਰੋਨਾ ਦੀ ਦੂਜੀ ਲਹਿਰ 'ਚ ਜਦ ਆਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਤਾਂ Amit Palekar ਨੇ ਹੀ Bombay HighCourt 'ਚ ਪਟੀਸ਼ਨ ਦਾਇਰ ਕਰਕੇ ਉਹਨਾਂ ਦੇ ਦਖਲ ਦੀ ਮੰਗ ਕੀਤੀ ਗਈ ਸੀ। ਕੇਜਰੀਵਾਲ ਨੇ ਪ੍ਰੈੱਸ ਵਾਰਤਾ 'ਚ ਕਿਹਾ ਕਿ ਗੋਆ 'ਚ ਭੰਡਾਰੀ ਸਮੁਦਾਇ ਦੇ ਲੋਕਾਂ ਨੂੰ ਤਰੱਕੀ ਤੋਂ ਵੱਖ ਰੱਖਿਆ ਗਿਆ ਹੈ। 


ਗੋਆ ਕੋਲ ਆਪਸ਼ਨ- 
ਉਨ੍ਹਾਂ ਨੇ ਕਿਹਾ ਕਿ ਜਨਤਾ ਮੌਜੂਦ ਪਾਰਟੀਆਂ ਤੋਂ ਤੰਗ ਆ ਗਈ ਹੈ। ਗੋਆ ਦੇ ਲੋਕ ਬਦਲਾਅ ਮੰਗ ਰਹੇ ਹਨ ਪਰ ਹੁਣ ਆਮ ਆਦਮੀ ਪਾਰਟੀ ਆ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਾ ਅਮਿਤ ਪਾਲੇਕਰ ਨੂੰ ਸਪੋਰਟ ਕਰੇਗੀ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਮੌਕਾ ਦੇਵੇਗੀ। 


ਇਹ ਵੀ ਪੜ੍ਹੋ: Assembly Election 2022 Poll of Polls: ਯੂਪੀ-ਪੰਜਾਬ 'ਚ ਕੌਣ ਬਣਾਵੇਗਾ ਸਰਕਾਰ? ਆਖਰ ਤਸਵੀਰ ਹੋਈ ਕਲੀਅਰ


ਮਾਂ ਰਹਿ ਚੁੱਕੀ ਸਰਪੰਚ -
ਦੱਸ ਦਈਏ ਕਿ 
ਤੁਹਾਨੂੰ ਦੱਸ ਦੇਈਏ ਕਿ ਅਮਿਤ ਪਾਲੇਕਰ ਨੂੰ ਸੀਐਮ ਉਮੀਦਵਾਰ ਚੁਣਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਸਮਾਜਿਕ ਕੰਮਾਂ 'ਚ ਕਾਫੀ ਸਰਗਰਮ ਹਨ। ਇਸ ਤੋਂ ਇਲਾਵਾ ਗੋਆ ਦੇ ਲੋਕ ਵੀ ਉਹਨਾਂ ਨੂੰ ਕਾਫੀ ਪਸੰਦ ਕਰਦੇ ਹਨ। ਦੂਜੇ ਪਾਸੇ ਪਾਲੇਕਰ ਲਈ ਰਾਜਨੀਤੀ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਦੀ ਮਾਂ ਪਿਛਲੇ 10 ਸਾਲਾਂ ਤੋਂ ਸਰਪੰਚ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904