ਨਵੀਂ ਦਿੱਲੀ: ਉੱਤਰੀ ਪੂਰਬੀ ਦਿੱਲੀ ਦੇ ਸੀਲਮਪੁਰ ‘ਚ ਇਮਾਰਤ ਢਹਿਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਸ ਘਟਨਾ ਦੇ ਤਤਕਾਲ ਜਾਂਚ ਦੇ ਹੁਕਮ ਜਾਰੀ ਕੀਤੇ। ਇਸ ਘਟਨਾ ‘ਚ ਇੱਕ ਵਿਅਕਤੀ ਤੇ ਉਸ ਦੀ ਧੀ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਲੋਕ ਜ਼ਖ਼ਮੀ ਹੋਏੇ ਹਨ। ਘਟਨਾ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਹ ਨਿਰਮਾਣਅਧੀਨ ਇਮਾਰਤ ਸੋਮਵਾਰ ਰਾਤ ਨੂੰ ਢਹਿ ਗਈ ਸੀ। ਬਚਾਅ ਮੁਹਿੰਮ ਦੌਰਾਨ ਪੰਜ ਲੋਕਾਂ ਨੁੰ ਮਲਬੇ ਤੋਂ ਬਾਹਰ ਕੱਢ ਲਿਆ ਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕੇ-ਬਲਾਕ ਸੀਲਮਪੁਰ ਨਿਵਾਸੀ ਮੋਨੀ ਸਰਫਰਾਜ (21) ਤੇ ਉਸ ਦੇ ਪਿਤਾ ਮੁਹਮੰਦ ਯਾਸੀਨ (65) ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਇਸ ਘਟਨਾ ਨੇ ਮੁੱਖ ਮੰਤਰੀ ਨੇ ਟਵੀਟ ਕਰ ਦੁਖ ਜ਼ਾਹਿਰ ਕੀਤਾ ਹੈ। ਇਸ ਹਫਤੇ ਕੇਜਰੀਵਾਲ ਨੇ ਕਿਹਾ ਸੀ ਕਿ ਇਸ ਇਮਾਰਤ ਦੇ ਨਿਰਮਾਣ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਫਿਲਹਾਲ ਇਮਾਰਤ ਦੇ ਮਾਲਕ ਇਕਰਾਮੁਦੀਨ ਉਸ ਦੇ ਬੇਟੇ ਗੁਫਰਾਨ ੳਤੇ ਠੇਕੇਦਾਰ ਦਿਨੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।