ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਕਰਾਰੀ ਮਾਤ ਦਾ ਸਾਹਮਣਾ ਕਰਨ ਤੋਂ ਬਾਅਦ ਹਾਰ ਦੇ ਕਾਰਨਾਂ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਅੱਜ ਦਿੱਲੀ ਦੇ ਪੰਜਾਬੀ ਬਾਗ਼ ਕਲੱਬ ਵਿੱਚ ਵਰਕਰਾਂ ਦੀ ਬੈਠਕ ਸੱਦੀ ਹੈ। ਇਸ ਬੈਠਕ ਵਿੱਚ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਹੋਈ ਪਾਰਟੀ ਦੀ ਕਰਾਰੀ ਹਾਰ ਦੇ ਕਾਰਨਾਂ ਤੇ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਈ ਜਾਵੇਗੀ।
ਇਨ੍ਹਾਂ ਆਮ ਚੋਣਾਂ ਵਿੱਚ 'ਆਪ' ਦਾ ਸਿਰਫ ਪੰਜਾਬ ਵਿੱਚੋਂ ਇੱਕ ਸੰਸਦ ਮੈਂਬਰ ਭਗਵੰਤ ਮਾਨ ਹੀ ਜਿੱਤਿਆ ਹੈ। ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ 'ਆਪ' ਦੀ ਕਰਾਰੀ ਹਾਰ ਹੋਈ ਹੈ, ਉੱਧਰ ਪਾਰਟੀ ਦਾ ਵੋਟ ਫੀਸਦ ਵੀ 18 ਫ਼ੀਸਦ 'ਤੇ ਹੀ ਸੁੰਗੜ ਗਿਆ। ਇਸ ਦੇ ਉਲਟ ਭਾਜਪਾ ਦਾ ਵੋਟ ਫੀਸਦ 56 ਫ਼ੀਸਦ ਰਿਹਾ ਤੇ ਕਾਂਗਰਸ ਨੇ 23 ਫ਼ੀਸਦ ਵੋਟਾਂ ਹਾਸਲ ਕੀਤੀਆਂ।
'ਆਪ' ਨੇ ਪੰਜਾਬ ਤੇ ਦਿੱਲੀ ਤੋਂ ਇਲਾਵਾ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ ਪਰ ਇੱਥੇ ਵੀ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਪਾਰਟੀ ਦੇ ਇਸ ਖਰਾਬ ਪ੍ਰਦਰਸ਼ ਤੋਂ ਬਾਅਦ ਹੁਣ 'ਆਪ' ਦੇ ਕੌਮੀ ਕਨਵੀਨਰ ਹਾਰ 'ਤੇ ਵਿਚਾਰ ਚਰਚਾ ਕਰ ਰਹੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਵੀ ਤਿਆਰ ਕਰਨਗੇ।
ਲੋਕ ਸਭਾ ਚੋਣਾਂ 'ਚ ਝਟਕੇ ਨੇ ਉਡਾਏ ਕੇਜਰੀਵਾਲ ਦੇ ਹੋਸ਼, ਦਿੱਲੀ 'ਚ ਇਕੱਠੇ ਹੋਏ ਲੀਡਰ
ਏਬੀਪੀ ਸਾਂਝਾ
Updated at:
26 May 2019 12:25 PM (IST)
ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ 'ਆਪ' ਦੀ ਕਰਾਰੀ ਹਾਰ ਹੋਈ ਹੈ, ਉੱਧਰ ਪਾਰਟੀ ਦਾ ਵੋਟ ਫੀਸਦ ਵੀ 18 ਫ਼ੀਸਦ 'ਤੇ ਹੀ ਸੁੰਗੜ ਗਿਆ। ਇਸ ਦੇ ਉਲਟ ਭਾਜਪਾ ਦਾ ਵੋਟ ਫੀਸਦ 56 ਫ਼ੀਸਦ ਰਿਹਾ ਤੇ ਕਾਂਗਰਸ ਨੇ 23 ਫ਼ੀਸਦ ਵੋਟਾਂ ਹਾਸਲ ਕੀਤੀਆਂ।
- - - - - - - - - Advertisement - - - - - - - - -